‘ਦ ਖ਼ਾਲਸ ਬਿਊਰੋ:- ਅੱਜ 10 ਜੁਲਾਈ ਨੂੰ (CISCE) ਕੌਸਲ ਆਫ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ ਬੋਰਡ ਦੇ 10 ਵੀਂ ਅਤੇ 12 ਵੀਂ ਕਲਾਸ ਦੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਜਾਣਗੇ।
ਨਤੀਜਿਆਂ ਦਾ ਐਲਾਨ ਦੁਪਿਹਰ 3 ਵਜੇ ਕੀਤਾ ਜਾਵੇਗਾ। 10ਵੀਂ, 12ਵੀਂ 2020 ਦੇ ਨਤੀਜੇ ਦੇਖਣ ਲਈ ਵਿਦਿਆਰਥੀ results.cisce.org ਦੇ ਇਸ ਲਿੰਕ ਨੂੰ ਖੋਲ ਕੇ ਦੇਖ ਸਕਣਗੇ।

ਇਸ ਤੋਂ ਇਲਾਵਾਂ ਵਿਦਿਆਰਥੀ ਡਿਜੀਲੋਕਰ ਤੋਂ ਆਪਣੀ ਡਿਜੀਟਲ ਮਾਰਕਸ਼ੀਟ ਤੇ ਪਾਸ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ।
ਜਿਸ ਲਈ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ DigilockerDigilockerਵਿਚ ਸਾਈਨ ਐਪ ਕਰਨਾ ਪਵੇਗਾ।

ਇਸ ਦੇ ਲਈ ਵਿਦਿਆਰਥੀਆਂ ਕੋਲ ਆਪਣਾ ਨਿੱਜੀ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ। ਡਿਜੀਲੌਕਰ ਖਾਤਾ ਬਣਾਉਣ ਲਈ ਰਜਿਸਟ੍ਰੀਕਰਣ ਦੌਰਾਨ ਬੋਰਡ ਦੁਆਰਾ ਇੱਕ OTP ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ। OTP ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਯੂਜ਼ਰ ID ਅਤੇ ਪਾਸਵਰਡ ਦਿੱਤਾ ਜਾਵੇਗਾ। ਫੇਰ ID ਅਤੇ ਪਾਸਵਰਡ ਉਪਲੱਬਧ ਹੋ ਜਾਣ ‘ਤੇ ਵਿਦਿਆਰਥੀ ਆਪਣੇ ‘ਡਿਜੀਟਲੀ ਸਾਈਂਡ ਦਸਤਾਵੇਜ਼’ ਡਾਊਨਲੋਡ ਕਰ ਸਕਦੇ ਹਨ।
ਇਸ ਤੋਂ ਇਲਾਵਾ ਵਿਦਿਆਰਥੀ ਆਪਣਾ (CISCE),(ICSI) ਅਤੇ (ISC) 2020 ਦਾ ਨਤੀਜਾ MMS ‘ਤੇ ਵੀ ਦੇਖ ਸਕਣਗੇ।