India

GST ਦੇ ਮਾਮਲੇ ’ਚ ਪੰਜਾਬ ਨੇ ਤੋੜੇ ਸਾਰੇ ਰਿਕਾਰਡ, ਅਪ੍ਰੈਲ ’ਚ ਇਕੱਠੇ ਕੀਤੇ ₹2,796 ਕਰੋੜ

ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ ਜੀਐਸਟੀ (GST) ਇਕੱਠੀ ਕਰਨ ਵਿੱਚ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਜਦੋਂ ਤੋਂ ਪੰਜਾਬ ਵਿੱਚ ਜੀਐਸਟੀ ਲਾਗੂ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤਕ ਪੰਜਾਬ ਦੀ ਇਹ ਸਭ ਤੋਂ ਵੱਡੀ ਜੀਐਸਟੀ ਕੁਲੈਕਸ਼ਨ ਹੈ। ਜੀਐਸਟੀ ਸਕੀਮ 2017 ਵਿੱਚ ਲਾਗੂ ਕੀਤੀ ਗਈ ਸੀ। ਪੰਜਾਬ ਵਿੱਚ ਅਪ੍ਰੈਲ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 21 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਕੇਂਦਰ ਸਰਕਾਰ ਨਾਲ ਸਮਝੌਤਾ ਹੋਣ ਦੇ ਬਾਵਜੂਦ ਪੰਜਾਬ ਦਾ GST ਕੁਲੈਕਸ਼ਨ 2216 ਕਰੋੜ ਰੁਪਏ ਰਿਹਾ, ਜੋ ਅਪ੍ਰੈਲ, 2023 ਨਾਲੋਂ 6 ਫੀਸਦੀ ਵੱਧ ਹੈ। ਇਸ ਦੇ ਨਾਲ ਹੀ ਪੰਜਾਬ ਨੇ ਅਪ੍ਰੈਲ ਮਹੀਨੇ ‘ਚ ਵਾਧੇ ਦੇ ਮਾਮਲੇ ‘ਚ ਗੁਆਂਢੀ ਸੂਬੇ ਹਰਿਆਣਾ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ, ਹਰਿਆਣਾ ਨੇ ਇਸ ਸਾਲ ਅਪ੍ਰੈਲ ‘ਚ 21 ਫੀਸਦੀ ਦੇ ਵਾਧੇ ਨਾਲ 12,168 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਹ ਸਿਰਫ 10,035 ਕਰੋੜ ਰੁਪਏ ਸੀ।

ਹਿਮਾਚਲ ਦੀ ਗੱਲ ਕਰੀਏ ਤਾਂ ਇਹ ਸੂਬਾ 6 ਫੀਸਦੀ ਦੇ ਵਾਧੇ ਨਾਲ ਸਿਰਫ 957 ਤੋਂ 1,015 ਕਰੋੜ ਰੁਪਏ ਤੱਕ ਹੀ ਪਹੁੰਚ ਸਕਿਆ ਹੈ। ਰਾਜਧਾਨੀ ਚੰਡੀਗੜ੍ਹ ਅਪ੍ਰੈਲ ਮਹੀਨੇ ਵਿੱਚ 255 ਤੋਂ 313 ਕਰੋੜ ਰੁਪਏ ਤੱਕ, 23 ਫੀਸਦੀ ਦੀ ਸਭ ਤੋਂ ਵੱਧ ਵਿਕਾਸ ਦਰ ‘ਤੇ ਪਹੁੰਚ ਗਈ ਹੈ।

ਦਰਅਸਲ, ਪਿਛਲੇ ਸਾਲਾਂ ਵਿੱਚ, ਪੰਜਾਬ ਔਸਤਨ 1,000 ਤੋਂ 1,500 ਕਰੋੜ ਰੁਪਏ ਦੇ ਦਰਮਿਆਨ ਜੀਐਸਟੀ ਇਕੱਠਾ ਕਰ ਰਿਹਾ ਹੈ, ਜਦਕਿ ਪਿਛਲੇ ਸਾਲ ਤੋਂ ਇਹ ਅੰਕੜਾ 1,500 ਤੋਂ 2,000 ਕਰੋੜ ਰੁਪਏ ਦੇ ਵਿਚਕਾਰ ਸੀ।

ਇਸ ਸਾਲ ਪੰਜਾਬ ਨੇ GST ਦੇ ਮਾਮਲੇ ਵਿੱਚ ₹2000 ਕਰੋੜ ਦਾ ਅੰਕੜਾ ਪਾਰ ਕਰ ਕੇ 2796 ਕਰੋੜ ਰੁਪਏ ਦਾ ਨਵਾਂ ਰਿਕਾਰਡ ਸਿਰਜਿਆ ਹੈ। ਜੇ ਪੰਜਾਬ ਨੂੰ ਇਸ ਸਾਲ 2500 ਕਰੋੜ ਰੁਪਏ ਪ੍ਰਤੀ ਮਹੀਨਾ ਜੀਐਸਟੀ ਮਿਲਦਾ ਹੈ ਤਾਂ ਸਾਲ ਦੇ ਅੰਤ ਤੱਕ ਪੰਜਾਬ 30 ਹਜ਼ਾਰ ਕਰੋੜ ਰੁਪਏ ਦੇ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪਿਛਲੇ ਸਾਲਾਂ ਵਿੱਚ ਇਹ 15 ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਰਿਹਾ ਸੀ।

ਇਹ ਵੀ ਪੜ੍ਹੋ – ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਅੰਦੋਲਨ