ਹਿਮਾਚਲ ਦੀ ਰਾਜਧਾਨੀ ਸ਼ਿਮਲਾ(Shimla) ਵਿੱਚ ਪੁਲਿਸ ਦੀ ਸ਼ਪੈਸ਼ਲ ਇੰਨਵੈਸਟਿਗੇਸ਼ਨ ਯੂਨਿਟ (SIT) ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ (Sucha Singh Langah) ਦੇ ਪੁੱਤਰ ਸਮੇਤ ਪੰਜ ਲੋਕਾਂ ਨੂੰ ਚਿੱਟੇ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਇੱਕ ਲੜਕੀ ਵੀ ਸ਼ਾਮਿਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਚਿੱਟਾ ਅਤੇ ਇੱਕ ਕੰਡਾ ਬਰਾਮਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਪੈਸ਼ਲ ਇੰਨਵੈਸਟਿਗੇਸ਼ਨ ਯੂਨਿਟ (SIT) ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਕਾਰਵਾਈ ਨੂੰ ਕਰਦੇ ਹੋਏ ਦੇਰ ਰਾਤ ਸ਼ਿਮਲਾ ਦੇ ਪੁਰਾਣੇ ਬੱਸ ਅੱਡੇ ਦੇ ਨਾਲ ਇੱਕ ਨਿੱਜੀ ਹੋਟਲ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਤੋਂ ਚਿੱਟਾ ਬਰਾਮਦ ਕਰਨ ਦੇ ਨਾਲ ਨਾਲ ਇੱਕ ਥਾਰ ਗੱਡੀ ਨੂੰ ਵੀ ਕਬਜ਼ੇ ਵਿੱਚ ਲਿਆ ਹੈ। ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣੇ ਵਿੱਚ ਲਿਜਾਇਆ ਗਿਆ।
ਸੂਚਨਾ ਦੇ ਮੁਤਾਬਕ ਮੁਲਜ਼ਮ ਲੰਬੇ ਸਮੇਂ ਤੋਂ ਹਿਮਾਚਲ ਵਿੱਚ ਚਿੱਟਾ ਸਪਲਾਈ ਕਰਦੇ ਸਨ। ਪੁਲਿਸ ਦੀ ਪੁੱਛਗਿੱਛ ਵਿੱਚ ਕਈ ਅਹਿਮ ਸੁਰਾਗ ਸਾਹਮਣੇ ਆ ਸਕਦੇ ਹਨ।
ਇਹ ਮੁਲਜ਼ਮ ਕੀਤੇ ਗਏ ਗ੍ਰਿਫ਼ਤਾਰ
ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੰਜਾਬ, ਇੱਕ ਚੰਡੀਗੜ੍ਹ ਅਤੇ ਇੱਕ ਹਿਮਾਚਲ ਦੀ ਲੜਕੀ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤਰ ਸੁੱਚਾ ਸਿੰਘ ਲੰਗਾਹ ਵਾਸੀ ਗੁਰਦਾਸਪੁਰ ਪੰਜਾਬ, ਅਜੈ ਕੁਮਾਰ (27) ਪੁੱਤਰ ਚਮਨ ਲਾਲ ਵਾਸੀ ਨੂਰਖੋੜੀਆਂ ਪੰਜਾਬ ਯੂਨੀਵਰਸਿਟੀ ਪਟਿਆਲਾ, ਅਵਨੀ (19) ਪੁੱਤਰੀ ਵਿਕਾਸ ਨੇਗੀ ਪਿੰਡ ਸੰਗਲਾ ਕਿਨੌਰ ਹਿਮਾਚਲ, ਸ਼ੁਭਮ ਕੌਸ਼ਲ ਪੁੱਤਰ ਸੰਦੀਪ ਕੌਸ਼ਲ ਬਲਾਕ ਏ ਸੈਕਟਰ ਇੱਕ ਚੰਡੀਗੜ੍ਹ ਵਜੋਂ ਹੋਈ ਹੈ। ਕੌਸ਼ਲ (26) ਪੁੱਤਰ ਸੰਦੀਪ ਕੌਸ਼ਲ ਵਾਸੀ ਬਲਾਕ ਏ ਸੈਕਟਰ-1 ਚੰਡੀਗੜ੍ਹ ਅਤੇ ਬਲਜਿੰਦਰ (22) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ ਮੁਹਾਲੀ ਪੰਜਾਬ ਦੇ ਤੌਰ ਤੇ ਹੋਈ ਹੈ।