ਬਿਉਰੋ ਰਿਪੋਰਟ : ਪੰਜਾਬ ਦੇ 6 ਕਿਸਾਨ ਨੂੰ ਅਦਾਲਤ ਨੇ 6 ਮਹੀਨੇ ਦੀ ਸਜ਼ਾ ਦੇ ਨਾਲ 2-2 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ । ਤਰਨਤਾਰਨ ਦੀ ਜ਼ਿਲ੍ਹਾ ਸੈਸ਼ਨ ਕੋਰਟ ਨੇ ਬਿਜਲੀ ਮਹਿਕਮੇ ਦੀ ਸ਼ਿਕਾਇਤ ‘ਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤਾ ਸੀ ।
ਦਰਅਸਲ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜਥੇਬੰਦੀ ਮੁਤਾਬਿਕ ਕਿਸਾਨ ਪਰਮਜੀਤ ਸਿੰਘ ਦੇ ਦੋਵੇ ਪੁੱਤਰ ਨਸ਼ੇ ਵਿੱਚ ਗ੍ਰਸਤ ਹਨ । ਉਸ ਦੇ ਸਿਰ ‘ਤੇ ਲੱਖਾਂ ਦਾ ਕਰਜ਼ਾ ਸੀ ਇਸ ਦੇ ਲਈ ਉਸ ਨੇ ਇੱਕ ਥਾਂ ‘ਤੇ ਆਪਣੀ ਆਟੇ ਦੀ ਚੱਕੀ ਵੇਚ ਕੇ ਦੂਜੀ ਥਾਂ ਸ਼ਿਫਟ ਕੀਤੀ ਅਤੇ ਬਿਜਲੀ ਮਹਿਕਮੇ ਨੂੰ ਕੁਨੈਸ਼ਨ ਦੇਣ ਲਈ ਅਪੀਲ ਕੀਤੀ । ਪਹਿਲਾਂ ਬਿਜਲੀ ਮਹਿਕਮੇ ਨੇ ਇਸ ਨੂੰ ਮਨਜ਼ੂਰ ਵੀ ਕਰ ਲਿਆ ਪਰ ਫਿਰ ਬਾਅਦ ਵਿੱਚੋ 1 ਲੱਖ 40 ਹਜ਼ਾਰ ਦੀ ਰਿਸ਼ਵਤ ਮੰਗ ਲਈ ਜਦੋਂ ਦੁੱਖੀ ਹੋਕੇ ਪਰਮਜੀਤ ਸਿੰਘ ਜ਼ਹਿਰੀਲੀ ਦਵਾਈ ਖਾਦੀ ਤਾਂ ਕਿਸਾਨ ਜਥੇਬੰਦੀਆਂ ਉਸ ਦੇ ਹੱਕ ਵਿੱਚ ਗਈਆਂ ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਵਿਰੋਧੀ ਕੀਤਾ ਜਿਸ ਤੋਂ ਬਾਅਦ ਬਿਜਲੀ ਮਹਿਕਮੇ ਨੇ 2012 ਵਿੱਚ ਉਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਸੀ । ਅਦਾਲਤ ਨੇ 12 ਸਾਲ ਦੀ ਸੁਣਵਾਈ ਤੋਂ ਬਾਅਦ 6 ਕਿਸਾਨਾਂ ਨੂੰ 6-6 ਮਹੀਨੇ ਦੀ ਸਜ਼ਾ ਦੇ ਨਾਲ 2-2 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ । ਫੈਸਲੇ ਤੋਂ ਬਾਅਦ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ।