Punjab

‘ਹੁਣ ਮਾਨ ਸਰਕਾਰ ਵੀ ਇਸ ਦਿਨ ਡਿੱਗੇਗੀ’! ‘ਜਿੰਨਾਂ ‘ਤੇ 5-5 ਹਜ਼ਾਰ ਦੇ ਕੇਸ ਉਨ੍ਹਾਂ ਨੂੰ 25 ਕਰੋੜ ਆਫਰ’ ?

ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਤੋਂ ਰਾਜਸਭਾ ਐੱਮਪੀ ਸੰਦੀਪ ਪਾਠਕ ਨੇ ਬੀਜੇਪੀ ‘ਤੇ ਪਾਰਟੀ ਤੋੜ ਦੇ ਜਿਹੜੇ ਇਲਜ਼ਾਮ ਲਗਾਏ ਹਨ ਉਸ ‘ਤੇ ਕਿਧਰੇ ਨਾ ਕਿਧਰੇ ਬੀਜੇਪੀ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੇ ਮੋਹਰ ਲਾ ਦਿੱਤੀ ਹੈ। ਬਿੱਟੂ ਨੇ ਕਿਹਾ ਲੋਕਸਭਾ ਚੋਣਾਂ ਖਤਮ ਹੋਣ ਦੇ ਬਾਅਦ ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ । ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਉਨ੍ਹਾਂ ਨੂੰ ਆਪ ਇਸ ਦੀ ਜਾਣਕਾਰੀ ਦਿੱਤੀ ਹੈ । ਬਿੱਟੂ ਨੇ ਕਿਹਾ ਕੇਜਰੀਵਾਲ ਜੇਲ੍ਹ ਵਿੱਚ ਹਨ ਅਤੇ ਰਾਘਵ ਚੱਢਾ ਭਗੌੜਾ ਹੈ,ਅਜਿਹੇ ਵਿੱਚ ਕਿਹੜਾ ਆਗੂ ਪਾਰਟੀ ਦੀ ਅਗਵਾਈ ਕਰੇਗਾ । ਜਲੰਧਰ ਤੋਂ ਮੌਜੂਦਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਰ ਅੰਗੁਰਾਲ ਦੇ ਪਾਰਟੀ ਛੱਡਣ ਤੋਂ ਬਾਅਦ,ਇੰਨਾਂ ਚਰਚਾਵਾਂ ਨੂੰ ਹੋ ਹਵਾ ਮਿਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵਿਧਾਇਕ ਪਾਲਾ ਬਦਲ ਸਕਦੇ ਹਨ । ਬਿੱਟੂ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕੌਂਸਲਰ ਵੀ ਉਨ੍ਹਾਂ ਦੇ ਸੰਪਰਕ ਵਿੱਚ ਹਨ ।

ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ X ‘ਤੇ ਬੀਜੇਪੀ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ । ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਚਾਹੀਦਾ ਹੈ ਬੋਲੋ ਮਿਲ ਜਾਵੇਗਾ । ਨਹੀਂ ਤਾਂ ਤੁਹਾਡੀ ਖੈਰ ਨਹੀਂ । ਆਪਣੀ ਪੋਸਟ ਦੇ ਅਖੀਰ ਵਿੱਚ ਉਨ੍ਹਾਂ ਲਿਖਿਆ ਸੱਚ ਦੀ ਜਿੱਤ ਹੋਵੇਗੀ ।

ਇਸ ਤੋਂ ਇਲਾਵਾ ਸੰਦੀਪ ਪਾਠਕ ਨੇ ਲਿਖਿਆ ਦਿੱਲੀ,ਪੰਜਾਬ ਦੀ ਜਨਤਾ ਨੇ ਉਮੀਦਾਂ ਨਾਲ ਕੇਜਰੀਵਾਲ ਨੂੰ ਚੁਣਿਆ ਹੈ ਇਹ ਜਨਤਾ ਦਾ ਅਧਿਕਾਰ ਹੈ । ਬੀਜੇਪੀ ਇਹ ਗੁੰਡਾਗਰਦੀ ਕਿਸੇ ਪਾਰਟੀ ਦੇ ਨਾਲ ਨਹੀਂ ਕਰ ਰਹੀ ਹੈ ਬਲਕਿ ਦੇਸ਼ ਦੇ ਨਾਲ ਦ੍ਰੋਹ ਕਰ ਰਹੀ ਹੈ । ਇਸ ਦਾ ਨੁਕਸਾਨ ਕਿਸੇ ਪਾਰਟੀ ਨੂੰ ਨਹੀਂ ਹੋਵੇਗਾ ਬਲਕਿ ਪੂਰੇ ਦੇਸ਼ ਨੂੰ ਹੋਵੇਗਾ । ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਪਹਿਲਾਂ ਵੀ ਕਈ ਵਾਰ ਅੰਗਰੇਜ਼ਾ ਅਤੇ ਮੁਗਲਾਂ ਨੇ ਕੀਤੀ ਹੈ,ਇਤਿਹਾਸ ਗਵਾਹ ਹੈ ਸਾਰੀਆਂ ਕੋਸ਼ਿਸ਼ਾਂ ਬੇਕਾਰ ਰਹੀਆਂ ਹਨ । ਉਧਰ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿਧਾਇਕਾਂ ਨੂੰ Y+ਸੁਰੱਖਿਆ,ਪੈਸੇ ਅਤੇ ਲੋਕਸਭਾ ਟਿਕਟ ਦਾ ਆਫਰ ਦਿੱਤਾ ਜਾ ਰਿਹਾ ਹੈ ।

ਸ਼ੀਤਰ ਅੰਗੁਰਾਲ ‘ਤੇ ਆਪ ਦਾ ਗੰਭੀਰ ਇਲਜ਼ਾਮ

ਸ਼ੀਤਰ ਅੰਗੁਰਾਲ ਪਹਿਲੇ ਸ਼ਖਸ ਸਨ ਜਿੰਨਾਂ ਨੇ ਆਪ ਵਿੱਚ ਰਹਿੰਦੇ ਹੋਏ ਸਭ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਪਰੇਸ਼ਨ ਲੋਟਸ ਦੇ ਤਹਿਤ ਬੀਜੇਪੀ ਵੱਲੋਂ ਪੈਸੇ ਦਾ ਆਫਰ ਆਇਆ ਹੈ । ਜਦਕਿ ਬੀਤੇ ਦਿਨੀ ਉਨ੍ਹਾਂ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਚਾਲ ਦੱਸਿਆ ਅਤੇ ਜਲਦ ਹੀ ਪੂਰੇ ਸਬੂਤਾਂ ਦੇ ਨਾਲ ਇਸ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਸੀ । ਇਸ ਤੋਂ ਪਹਿਲਾਂ ਪੰਜਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸ਼ੀਤਲ ਖਿਲਾਫ ਵੱਡਾ ਇਲਜ਼ਾਮ ਲਗਾਇਆ ਹੈ । ਕੰਗ ਨੇ ਕਿਹਾ ਸ਼ੀਤਰ ਅੰਗੁਰਾਲ ਦਾ ਚਰਿੱਤਰ ਪਹਿਲੇ ਦਿਨ ਤੋਂ ਸ਼ੱਕੀ ਸੀ । ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਬੀਜੇਪੀ ਵਿੱਚ ਸ਼ਾਮਲ ਹੋਇਆ ਹੈ । ਗੈਂਬਲਿੰਗ,ਨਸ਼ਾ ਅਤੇ ਸ਼ਰਾਬ ਤਸਕਰੀ ਦੇ ਕੇਸ ਸ਼ੀਤਲ ਦੇ ਖਿਲਾਫ ਦਰਜ ਸਨ। ਉਸ ਨੇ ਬਚਣ ਦੇ ਲਈ ਪੁਲਿਸ ‘ਤੇ ਦਬਾਅ ਵੀ ਪਾਇਆ ਜਦੋਂ ਕੁਝ ਨਹੀਂ ਹੋਇਆ ਤਾਂ ਪਾਟਰੀ ਦੇ ਆਗੂਆਂ ਨੂੰ ਹੀ ਧਮਕੀਆਂ ਦਿੱਤੀਆਂ ।

ਇਸ ਤੋਂ ਪਹਿਲਾਂ ਬੀਤੇ ਦਿਨੀ ਪੰਜਾਬ ਆਪ ਦੇ ਜਲਾਲਾਬਾਦ ਤੋਂ ਵਿਧਾਾਇਕ ਜਗਦੀਪ ਗੋਲਡੀ ਕੰਬੋਜ,ਰਜਿੰਦਰ ਪਾਲ ਕੌਰ ਛੀਨਾ, ਅਮਨਦੀਪ ਮੁਸਾਫਿਰ ਨੇ ਬੀਤੇ ਦਿਨੀ ਪ੍ਰੈਸ ਕਾਂਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਖਰੀਦਣ ਦੇ ਲਈ ਫੋਨ ਆ ਰਹੇ ਹਨ । ਪਾਰਟੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ । ਸਾਰੇ ਫੋਨ + 35796718959 ਨੰਬਰ ਤੋਂ ਆ ਰਹੇ ਹਨ । ਉਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੋਲਡੀ ਦੇ 25 ਕਰੋੜ ਦੇ ਦਾਅਵੇ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਜਿੰਨਾਂ ਲੋਕਾਂ ‘ਤੇ 5-5 ਹਜ਼ਾਰ ਦੇ ਲਈ ਕੇਸ ਹਨ ਉਨ੍ਹਾਂ ਨੂੰ 25 ਕਰੋੜ ਕੌਣ ਆਫਰ ਕਰੇਗਾ ।