India Khetibadi Punjab

‘ਕਿਸਾਨੀ ਮੋਰਚੇ ਦੀ ਪਹਿਲੀ ਵੱਡੀ ਜਿੱਤ’ ! ਵੱਡੀ ਮੰਗ ਸਾਹਮਣੇ ਝੁਕੀ ਸਰਕਾਰ !

 

ਬਿਉਰੋ ਰਿਪੋਰਟ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਮੋਰਚੇ ਦੀ ਪਹਿਲੀ ਜਿੱਤ ਦੇ ਵੱਡੇ ਸੰਕੇਤ ਦਿੱਤੇ ਹਨ । ਉਨ੍ਹਾਂ ਨੇ ਦੱਸਿਆ 24 ਤੋਂ 26 ਫਰਵਰੀ ਤੱਕ WTO ਦੀ ਬੈਠਕ ਹੋਈ । ਇਸ ਵਿੱਚ ਕਿਸਾਨੀ ਦੇ ਮੁੱਦੇ ‘ਤੇ ਭਾਰਤ ਸਰਕਾਰ ਨੇ 47 ਤੋਂ ਵੱਧ ਦੇਸ਼ਾਂ ਨਾਲ ਮਿਲਕੇ ਕਿਸਾਨਾਂ ਦੀ ਮੰਗਾਂ ਨੂੰ ਲੈਕੇ ਜਿਹੜਾ ਸਟੈਂਡ ਰੱਖਿਆ ਹੈ ਉਹ ਸਾਡੀ ਮੰਗਾਂ ਦੇ ਨਾਲ ਮੇਲ ਖਾਂਦਾ ਹੈ । ਇਹ ਇਸ ਅੰਦੋਲਨ ਦੀ ਵੱਡੀ ਤਾਕਤ ਵੱਲ ਇਸ਼ਾਰਾ ਕਰ ਰਿਹਾ ਹੈ । ਡੱਲੇਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ WTO ਵਿੱਚ ਇੱਕ ਮਤਾ ਪੇਸ਼ ਕਰਕੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਪੀਸ ਸਮਝੌਤੇ ਦੇ ਤਹਿਤ ਜਿਹੜਾ ਸਰਕਾਰ ਵੱਲੋਂ ਕਿਸਾਨਾਂ ਨੂੰ ਮਦਦ ਦੇਣ ਦਾ ਕਾਨੂੰਨ ਹੈ ਉਸ ਨੂੰ ਰੈਗੂਲਰ ਕੀਤਾ ਜਾਵੇ । ਇਸ ਤੋਂ ਇਲਾਵਾ ਭਾਰਤ ਸਮੇਤ ਹੋਰ ਮੁਲਕਾਂ ਨੇ ਮੰਗ ਕੀਤੀ ਹੈ ਕਿ WTO ਜਿਹੜਾ 10 ਫੀਸਦੀ ਅਨਾਜ ਖਰੀਦਣ ਦੀ ਗੱਲ ਕਹਿ ਰਿਹਾ ਹੈ ਉਸ ਸ਼ਰਤ ਨੂੰ ਵੀ ਹਟਾਇਆ ਜਾਵੇ । ਭਾਰਤ ਨੇ ਇਹ ਵੀ ਮੰਗ ਕੀਤੀ ਹੈ ਕਿ ਅਨਾਜ ‘ਤੇ ਇਮਪੋਰਟ ਡਿਊਟੀ ਤੈਅ ਕਰਨ ਲਈ ਵਿਕਾਸਸ਼ੀਲ ਦੇਸ਼ WTO ਦਾ ਦਬਾਅ ਵਿਕਾਸਸ਼ੀਲ ਦੇਣ ‘ਤੇ ਨਾ ਬਣਾਉਣ,ਉਸ ਦੇਸ਼ ਨੂੰ ਤੈਅ ਕਰਨ ਦੇਣ ।

ਕਿਸਾਨ ਲੀਡਰ ਡੱਲੇਵਾਲ ਨੇ ਦਾਅਵਾ ਕੀਤਾ ਕਿ ਅੰਦੋਲਨ ਦੀ ਵਜ੍ਹਾ ਕਰਕੇ ਪਹਿਲੀ ਵਾਰ ਗੰਨੇ ਦੇ ਆਫ ਸੀਜ਼ਨ ਵਿੱਚ ਕੇਂਦਰ ਸਰਕਾਰ ਨੇ 25 ਰੁਪਏ ਫੀ ਕੁਵਿੰਟਲ ਕੀਮਤ ਵਧਾਈ ਹੈ । ਇਹ ਇਸ ਅੰਦੋਲਨ ਦੇ ਦਬਾਅ ਕਰਕੇ ਹੋਇਆ ਹੈ ਅਤੇ ਇਹ ਕਿਸਾਨਾਂ ਦੀ ਵੱਡੀ ਜਿੱਤ ਹੈ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਅਸੀਂ ਸਾਰੀਆਂ ਮੰਗਾਂ ਸਰਕਾਰ ਨੂੰ ਪੂਰੀ ਕਰਨ ਲਈ ਮਜ਼ਬੂਰ ਕਰਾਂਗੇ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਜੁੜੋ । ਉਨ੍ਹਾਂ ਨੇ 3 ਮਾਰਚ ਲਈ ਵੀ ਕਿਸਾਨਾਂ ਨੂੰ ਸ਼ੁਭਕਰਨ ਦੇ ਭੋਗ ‘ਤੇ ਜੁੜਨ ਦਾ ਸੱਦਾ ਦਿੱਤਾ ਹੈ ਜਿਸ ਤੋਂ ਮੋਰਚੇ ਦੀ ਅਗਲੀ ਰਣਨੀਤੀ ਦਾ ਐਲਾਨ ਹੋਵੇਗਾ ।

ਬੀਤੀ ਰਾਤ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਉਹ 3 ਮਾਰਚ ਤੋਂ ਡੱਬਵਾਲੀ ਸਰਹੱਦ ਤੋਂ ਦਿੱਲੀ ਮੋਰਚੇ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ ਜਿੱਥੇ ਸਾਨੂੰ ਰੋਕ ਲਿਆ ਜਾਵੇਗਾ ਧਰਨਾ ਸ਼ੁਰੂ ਹੋ ਜਾਵੇਗਾ । ਕਿਸਾਨ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀਆਂ ਹੋਰ ਸਰਹੱਦਾਂ ‘ਤੇ ਵੀ ਮੋਰਚੇ ਸ਼ੁਰੂ ਹੋਣਗੇ । ਉਨ੍ਹਾਂ ਨੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ 2 ਸਾਲ ਪਹਿਲਾਂ ਜਿਸ ਤਰ੍ਹਾਂ ਨਾਲ ਕਿਸਾਨੀ ਮੋਰਚੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਹਿੱਸਾ ਲਿਆ ਸੀ ਉਸੇ ਤਰ੍ਹਾਂ ਆਪੋ ਆਪਣੀ ਸਰਹੱਦ ‘ਤੇ ਮੋਰਚੇ ਲਗਾਉਣਦੀ ਅਪੀਲ ਕੀਤੀ ਸੀ ।