India Punjab Religion

ਹੁਣ ਇਸ ਤਖਤ ਸਾਹਿਬ ਤੋਂ ਵੀ ਸ਼ੁਰੂ ਹੋਵੇਗਾ SGPC ਦਾ ਨਵਾਂ ਯੂ-ਟਿਊਬ ਚੈਨਲ ! ਬੰਦੀ ਸਿੰਘਾਂ ‘ਤੇ SGPC ਦਾ ਸਖਤ ਸਟੈਂਡ ! ‘ਕਿੰਨੀ ਲੈਣੀ ਹੈ ਪ੍ਰੀਖਿਆ’ ?

ਬਿਉਰੋ ਰਿਪੋਰਟ : SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡੇ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੱਤੀ । ਸਭ ਤੋਂ ਪਹਿਲਾਂ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 9 ਹੋਰ ਸਾਥੀਆਂ ਨੂੰ ਪੰਜਾਬ ਦੀ ਅੱਤ ਸੁਰੱਖਿਅਤ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ । ਪ੍ਰਧਾਨ ਧਾਮੀ ਨੇ ਕਿਹਾ ਕਿ ਸਾਰੇ ਸਿੰਘ ਅਤੇ ਪਰਿਵਾਰ ਭੁੱਖ ਹੜਤਾਲ ‘ਤੇ ਬੈਠੇ ਹਨ ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਪੰਜਾਬ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੋਵੇਗੀ । SGPC ਨੇ ਅੰਮ੍ਰਿਤਪਾਲ ਸਿੰਘ ਦੀ ਬੈਰਕ ਅਤੇ ਬਾਥਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਮਨੁੱਖੀ ਅਧਿਕਾਰਾ ਦੀ ਉਲੰਘਣਾ ਦੱਸਿਆ । ਇਸ ਤੋਂ ਇਲਾਵਾ SGPC ਦੇ ਪ੍ਰਧਾਨ ਨੇ ਦੱਸਿਆ ਪੰਥਕ ਮੁੱਦਿਆਂ ‘ਤੇ ਅਸੀਂ ਅੱਜ ਰਾਜਪਾਲ ਨਾਲ ਮੀਟਿੰਗ ਕਰਨ ਜਾ ਰਹੇ ਹਾਂ।

ਉਧਰ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ,ਦਵਿੰਦਰ ਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖੈੜਾ ਦੇ ਮੁੱਦੇ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕੇਂਦਰ ਸਰਕਾਰ ਵਾਅਦਾ ਕਰਕੇ ਪਿੱਛੇ ਹੱਟ ਗਈ ਹੈ। ਉਹ ਹਾਂ ਵੀ ਨਹੀਂ ਕਰ ਰਹੇ ਹਨ ਨਾ ਵੀ ਨਹੀਂ ਕਰ ਰਹੇ ਹਨ। ਜਦਕਿ ਕਾਨੂੰਨ ਦੇ ਤਹਿਤ ਹੀ ਰਾਜੋਆਣਾ ਦੀ ਅਪੀਲ ਸੁਪਰੀਮ ਕੋਰਟ ਪਹੁੰਚੀ ਸੀ ਅਤੇ ਉਸ ਦੇ ਕਾਨੂੰਨ ਦੇ ਤਹਿਤ ਹੀ ਉਹ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨਸੀਹਤ ਦਿੰਦੇ ਹੋਏ ਕਿਹਾ ਕਈ ਵਾਰ ਸੰਘਰਸ਼ ਤਿੱਖੇ ਵੀ ਹੋ ਜਾਂਦੇ ਹਨ ਫਿਰ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ ।

ਇਸ ਤੋਂ ਇਲਾਵਾ SGPC ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਤੁਸੀਂ ਉਨ੍ਹਾਂ ਦੀ ਮੰਗਾਂ ਨੂੰ ਸੰਜੀਦਗੀ ਨਾਲ ਲਿਉ । ਪੰਜਾਬ ਸਰਕਾਰ ਕਿਸਾਨਾਂ ‘ਤੇ ਹੋਈ ਤਸ਼ਦੱਦ ਦਾ ਮੁੱਦਾ ਡੱਕ ਕੇ ਚੁੱਕੇ । ਇਸ ਤੋਂ ਇਲਾਵਾ SGPC ਨੇ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ‘ਤੇ ਤਖਤ ਦਮਦਮਾ ਸਾਹਿਬ ਤੋਂ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ।