Punjab

ਪੰਜਾਬ ਪੁਲਿਸ ਹੋਵੇਗੀ ਦੇਸ਼ ਦੀ ਸਭ ਤੋਂ ਹਾਈਟੈਕ ਪੁਲਿਸ : ਮੁੱਖ ਮੰਤਰੀ ਮਾਨ ਦਾ ਦਾਅਵਾ

ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਸਮੇਂ ਦੀ ਹਾਣੀ ਤੇ ਹੋਰ ਹਾਈਟੈਕ ਬਣਾਉਣ ਦੇ ਉਦੇਸ਼ ਨਾਲ ਅੱਜ 98 ਵਾਹਨ, ਜਿਹਨਾਂ ‘ਚ 86 ਮਹਿੰਦਰਾ ਬਲੈਰੋ ਤੇ 12 ਅਰਟਿਗਾ ਗੱਡੀਆਂ ਸ਼ਾਮਲ ਹਨ, ਦਿੱਤੀਆਂ ਗਈਆਂ ਹਨ। ਇਹਨਾਂ ਨੂੰ ਹਰੀ ਝੰਡੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ।  ਇਹ ਸਾਰੇ ਵਾਹਨ ਅਤਿ-ਆਧੁਨਿਕ ਤਕਨੀਕਾਂ ਤੇ ਮੋਬਾਈਲ ਡਾਟਾ ਟਰਮੀਨਲਾਂ ਨਾਲ ਲੈਸ ਹਨ, ਤਾਂ ਜੋ ਨੰਬਰ 112 ਡਾਇਲ ਕੀਤੇ ਜਾਣ ‘ਤੇ ਇਹ ਆਸਾਨੀ ਨਾਲ ਅਤੇ ਤੇਜ਼ੀ ਨਾਲ ਟਿਕਾਣਿਆਂ ‘ਤੇ ਪਹੁੰਚ ਸਕਣ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਸਰਹੱਦੀ ਸੂਬਾ ਹੋਣ ਕਰਕੇ ਸਮਾਜ ਵਿਰੋਧੀ ਤੱਤ ਅਮਨ-ਸ਼ਾਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹਨਾਂ ਵਲੋਂ ਵਰਤੀਆਂ ਜਾਂਦੀਆਂ ਉੱਚ ਪੱਧਰੀ ਤਕਨੀਕਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੂੰ ਹਾਈਟੇਕ ਕਰਨਾ ਸਮੇਂ ਦੀ ਲੋੜ ਸੀ। ਪੰਜਾਬ ਸਰਕਾਰ ਨੇ ਇਸ ਲਈ ਬਜਟ ਜਾਰੀ ਕੀਤਾ ਤੇ 98 ਵਾਹਨਾਂ ਨੂੰ ਅੱਜ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ‘ਚ 86 ਮਹਿੰਦਰਾ ਬਲੈਰੋ ਤੇ 12 ਅਰਟਿਗਾ ਗੱਡੀਆਂ ਸ਼ਾਮਲ ਹਨ। ਇਹਨਾਂ ਗੱਡੀਆਂ ਵਿੱਚ ਮੋਬਾਈਲ ਇਹ ਸਾਰੇ ਵਾਹਨ ਅਤਿ-ਆਧੁਨਿਕ ਤਕਨੀਕਾਂ ਤੇ ਮੋਬਾਈਲ ਡਾਟਾ ਟਰਮੀਨਲਾਂ ਨਾਲ ਲੈਸ ਹਨ, ਤਾਂ ਜੋ ਨੰਬਰ 112 ਡਾਇਲ ਕੀਤੇ ਜਾਣ ‘ਤੇ ਇਹ ਆਸਾਨੀ ਨਾਲ ਅਤੇ ਤੇਜ਼ੀ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚ ਸਕਣ।

ਸਾਈਬਰ ਸੈਲ ਵੀ ਹੋਵੇਗਾ ਅਪਡੇਟ 

ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਗੂਗਲ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਟੀਮ ਜਦੋਂ ਵੀ ਪੰਜਾਬ ਆਵੇਗੀ ਤਾਂ ਸਾਈਬਰ ਸੈਲ ਤੇ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਜਾਵੇਗੀ ਤੇ ਸਾਰੇ ਦੇਸ਼ ਵਿੱਚ ਇਹ ਪਹਿਲੀ ਹਾਈਟੈਕ ਪੁਲਿਸ ਹੋਵੇਗੀ। ਇਸ ਤੋਂ ਇਲਾਵਾ 41 ਕਰੋੜ ਰੁਪਇਆ ਵਾਇਰਲੈਸ ਸੋਫਟਵੇਅਰ ਖਰੀਦਣ ਲਈ ਜਾਰੀ ਕਰ ਦਿੱਤਾ ਗਿਆ ਹੈ। ਸਾਈਬਰ ਪੁਲਿਸ ਨੂੰ ਵੀ ਹਾਈਟੈਕ ਕਰਨ ਲਈ 30 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤਾਂ ਜੋ ਆਨਲਾਈਨ ਜੁਰਮਾਂ ਨੂੰ ਰੋਕਿਆ ਜਾ ਸਕੇ। ਪੰਜਾਬ ਪੁਲਿਸ ਨੂੰ ਬਜਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮਾਨ ਦਾ ਭਾਜਪਾ ‘ਤੇ ਇਲਜ਼ਾਮ 

ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦਿਆਂ ਉਹਨਾਂ ਭਾਜਪਾ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਦਿੱਲੀ ਵਿੱਚ ਆਰਡੀਨੈਂਸ ਲਿਆ ਕੇ ਵੀ ਉਹਨਾਂ ਇਹ ਹੀ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਬੰਗਾਲ ਤੇ ਕੱਲ ਨੂੰ ਮਹਾਰਾਸ਼ਟਰ ਦਾ ਦੌਰਾ ਉਹਨਾਂ ਵਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਵਿਰੁਧ ਲਾਮਬੰਦੀ ਕੀਤੀ ਜਾ ਸਕੇ।

ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਫ਼ਿਰ ਕੱਸਿਆ ਤੰਜ 

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਉਹ ਆਪਣੇ ਭਾਜਣੇ ਜਾਂ ਫਿਰ ਭਤੀਜੇ ਕੋਲੋ ਪੁੱਛ ਲੈਣ ਕਿ ਉਹ ਬਿਨਾਂ ਪੁੱਛੇ ਹੀ ਰਿਸ਼ਵਤ ਲੈਣ ਦਾ ਕੰਮ ਕਰਦੇ ਹੋਣ? ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਉਹ ਢੱਕੇ ਰਹਿਣ , ਨਹੀਂ ਤਾਂ ਮੈਂ ਉਸ ਖਿਡਾਰੀ ਨੂੰ ਸਾਹਮਣੇ ਲੈ ਆਉਣਾ, ਜਿਸ ਨੇ ਮੈਨੂੰ ਕਿਹਾ ਸੀ ਕਿ ‘ਮੇਰੇ ਤੋਂ ਪੈਸੇ ਨੌਕਰੀ ਦੇ ਬਦਲੇ ਮੰਗੇ ਗਏ’।

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਜ਼ਰੂਰ ਕਰਾਂਗੇ। ਉਨ੍ਹਾਂ ਕਿਹਾ ਮੈਂ ਅਜਿਹਾ ਪਹਿਲਾਂ ਕਿਉਂ ਨਹੀਂ ਇਲਜ਼ਾਮ ਲਗਾਇਆ? ਮੈਂ ਕੋਈ TRP ਲਈ ਨਹੀਂ ਕਰ ਰਿਹਾ ਹਾਂ।

ਮੁੱਖ ਮੰਤਰੀ ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਦੇ 14 ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਕਿਸੇ ‘ਤੇ ਵੀ ਨਾਜ਼ਾਇਜ਼ ਪਰਚਾ ਕਰਨ ਲਈ ਪੁਲਿਸ ਨੂੰ ਨਹੀਂ ਕਿਹਾ ਗਿਆ ਹੈ।

ਰਾਜਸਥਾਨ ਵਲੋਂ ਪਾਣੀ ਦੀ ਮੰਗ ‘ਤੇ ਪੰਜਾਬ ਸਰਕਾਰ ਦਾ ਸਟੈਂਡ

ਰਾਜਸਥਾਨ ਨੂੰ ਜਾਂਦੀ ਇੰਦਰਾ ਗਾਂਧੀ ਨਹਿਰ ਬਾਰੇ ਵੀ ਮੁੱਖ ਮੰਤਰੀ ਮਾਨ ਨੇ ਦੱਸਿਆ ਹੈ ਕਿ ਪੰਜਾਬ ਦਾ 18000 ਕਿਊਸਿਕ ਪਾਣੀ ਇਸ ਨਹਿਰ ਰਾਹੀਂ ਰਾਜਸਥਾਨ ਜਾਂਦਾ ਹੈ ਪਰ ਹੁਣ ਜਦੋਂ ਰਾਜਸਥਾਨ ਸਰਕਾਰ ਨੇ  ਰਿਪੇਅਰ ਕਰਨ ਲਈ ਨਹਿਰ ਨੂੰ ਬੰਦ ਕੀਤਾ ਹੋਇਆ ਹੈ ਤਾਂ ਹੁਣ ਇਸ ਦੇ ਕੋਲੋਂ ਲੰਘਦੀ ਸਰਹਿੰਦ ਫੀਡਰ ( 5200 ਕਿਊਸਿਕ ਪਾਣੀ ) ਤੋਂ ਪਾਣੀ ਮੰਗਿਆ ਜਾ ਰਿਹਾ ਹੈ,ਜੋ ਕਿ ਪੰਜਾਬ ਬਿਲਕੁਲ ਵੀ ਦੇਣ ਤੋਂ ਅਸਮਰਥ ਹੈ ਕਿਉਂਕਿ ਮਾਲਵਾ ਪੱਟੀ ਵਿੱਚ ਇਸ ਨਹਿਰ ਰਾਹੀਂ ਪਾਣੀ ਪਹੁੰਚਦਾ ਹੈ।

ਗੁਰਬਾਣੀ ਪ੍ਰਸਾਰਣ 

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਅੱਜ ਵੀ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਹ ਅਧਿਕਾਰ ਫਰੀ ਟੂ ਏਅਰ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸਰਬ ਸਾਂਝੀ ਗੁਰਬਾਣੀ ਤੋਂ ਵਾਂਝਾ ਨਾ ਰਹੇ ਪਰ ਇੱਕ ਚੈਨਲ ਤੱਕ ਹੀ ਇਹ ਸੀਮਤ ਹੋ ਕੇ ਰਹਿ ਗਿਆ ਹੈ।