India International

WhatsApp ‘ਤੇ ਭੇਜੇ ਜਾਣ ਤੋਂ 15 ਮਿੰਟ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ, ਜਾਰੀ ਹੋਇਆ ਨਵਾਂ ਫੀਚਰ

You will be able to edit the message even 15 minutes after it is sent on WhatsApp

ਦਿੱਲੀ : ਹੁਣ ਵਟਸਐਪ ਵਰਤਣ ਵਾਲੇ ਯੂਜ਼ਰਜ਼ ਮੈਸੇਜ ਭੇਜਣ ਤੋਂ 15 ਮਿੰਟ ਬਾਅਦ ਤੱਕ ਉਸਨੂੰ ਐਡਿਟ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਆਪਣੇ ਮੈਸੇਜ ਵਿਚ ਹੋਈ ਕੋਈ ਗਲਤੀ ਐਡਿਟ ਕਰ ਸਕਣਗੇ। ਇਸ ਦਾ ਐਲਾਨ ਮੈਟਾ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਕੀਤਾ ਹੈ।

ਇੰਸਟੈਂਟ ਮੈਸੇਜਿੰਗ ਐਪ WhatsApp ਨੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਦੇਣ ਵਾਲੇ ਫ਼ੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਫ਼ੀਚਰ ਦੀ ਮਦਦ ਨਾਲ ਯੂਜਰਸ ਨੂੰ ਮੈਸੇਜ ਭੇਜੇ ਜਾਣ ਦੇ ਬਾਅਦ ਵੀ ਉਸ ਨੂੰ ਐਡਿਟ ਕਰਨ ਦੀ ਸਹੂਲਤ ਮਿਲੇਗੀ। ਹਾਲਾਂਕਿ ਯੂਜਰਸ ਮੈਸੇਜ ਨੂੰ ਭੇਜਣ ਦੇ 15 ਮਿੰਟ ਦੇ ਅੰਦਰ ਹੀ ਐਡਿਟ ਕਰ ਸਕਣਗੇ।

ਦੱਸ ਦੇਈਏ ਕਿ ਇਸ ਫ਼ੀਚਰ ਨੂੰ ਹੁਣੇ ਜਿਹੇ ਵੈੱਬ ਵਰਜਨ ਲਈ ਬੀਟਾ ਟੈਸਟਿੰਗ ਲਈ ਜਾਰੀ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਦੇ ਆਫਸ਼ੀਅਲ ਰੋਲਆਊਟ ਦਾ ਐਲਾਨ ਕਰ ਦਿੱਤਾ ਹੈ।
ਵ੍ਹਟਸਐਪ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਜਦੋਂ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਤੁਹਾਡਾ ਵਿਚਾਰ ਬਦਲਦਾ ਹੈ ਤਾਂ ਉਹ ਹੁਣ ਆਪਣੇ ਭੇਜੇ ਗਏ ਮੈਸੇਜ ਨੂੰ ਵੀ ਐਡਿਟ ਕਰ ਸਕਦਾ ਹੈ। ਯੂਜਰਸ ਸਿਰਫ 15 ਮਿੰਟ ਵਿਚ ਹੀ ਮੈਸੇਜ ਨੂੰ ਬਦਲ ਸਕਦੇ ਹਨ। ਐਡਿਟੇਡ ਮੈਸੇਜ ਉਸ ਦੇ ਨਾਲ ਐਡਿਟੇਡ ਡਿਸਪਲੇ ਕਰੇਗਾ। ਮਤਲਬ ਮੈਸੇਜ ਰਿਸੀਵ ਕਰਨ ਵਾਲੇ ਨੂੰ ਵੀ ਮੈਸੇਜ ਦੇ ਐਡਿਟ ਹੋਣ ਦੀ ਜਾਣਕਾਰੀ ਮਿਲ ਜਾਵੇਗੀ ਪਰ ਉਹ ਪਹਿਲਾਂ ਵਾਲੇ ਮੈਸੇਜ ਨੂੰ ਨਹੀਂ ਦੇਖ ਸਕਣਗੇ।

ਦੱਸ ਦੇਈਏ ਕਿ ਮੈਸੇਜਿੰਗ ਐਪ ਪਹਿਲਾਂ ਤੋਂ ਹੀ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦੀ ਸਹੂਲਤ ਦਿੰਦਾ ਹੈ। ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਪੂਰੇ ਮੈਸੇਜ ਨੂੰ ਫਿਰ ਤੋਂ ਲਿਖਣ ਵਿਚ ਲੱਗਣ ਵਾਲੇ ਸਮੇਂ ਦੀ ਬਚਤ ਕਰੇਗੀ।

Whatsapp ਦਾ ਇਹ ਫੀਚਰ ਐਪਲ ਵਰਗਾ ਹੀ ਹੈ। ਐਪਲ ਨੇ iOS 16 ਦੇ ਨਾਲ ਟੈਕਸਟ ਮੈਸੇਜ ਨੂੰ ਐਡਿਟ ਕਰਨ ਦਾ ਫੀਚਰ ਦਿੱਤਾ ਸੀ। ਮੈਸੇਜ ਐਡਿਟ ਕਰਨ ਲਈ ਐਪਲ ਯੂਜਰਸ ਕੋਲ 15 ਮਿੰਟ ਦਾ ਸਮਾਂ ਹੁੰਦਾ ਹੈ। ਆਈਫੋਨ ਯੂਜਰਸ ਇਕ ਮੈਸੇਜ ਨੂੰ ਪੰਜ ਵਾਰ ਐਡਿਟ ਕਰ ਸਕਦੇ ਹਨ ਪਰ ਵ੍ਹਟਸਐਪ ਨੇ ਫਿਲਹਾਲ ਕੋਈ ਅਜਿਹੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਮੈਸੇਜ ਨੂੰ ਕਿੰਨੀ ਵਾਰ ਐਡਿਟ ਕੀਤਾ ਜਾ ਸਕੇਗਾ।

ਮੈਸੇਜ ਐਡਿਟ ਕਰਨ ਲਈ ਯੂਜਰਸ ਨੂੰ ਮੈਸੇਜ ‘ਤੇ ਦੇਰ ਤੱਕ ਟੈਪ ਕਰਨਾ ਹੈ। ਇਸ ਦੇ ਬਾਅਦ ਇਕ ਪਾਪ-ਅੱਪ ਆਪਸ਼ਨ ਦਿਖਾਈ ਦੇਵੇਗਾ ਜਿਸ ਵਿਚ ਮੈਸੇਜ ਐਡਿਟ ਕਰਨ ਦਾ ਆਪਸ਼ਨ ਵੀ ਸ਼ਾਮਲ ਹੈ। ਇਸ ਆਪਸ਼ਨ ਦੀ ਮਦਦ ਨਾਲ ਯੂਜਰਸ ਮੈਸੇਜ ਨੂੰ ਆਡਿਟ ਕਰ ਸਕਣਗੇ। ਵ੍ਹਟਸਐਪ ਦਾ ਨਵਾਂ ਫੀਚਰ ਪਰਸਨਲ ਚੈਟ ਤੇ ਗਰੁੱਪ ਚੈਟ ਦੋਵਾਂ ‘ਤੇ ਕੰਮ ਕਰੇਗਾ। ਪਰ ਨਾਲ ਹੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਯੂਜਰਸ ਮੈਸੇਜ ਭੇਜਣ ਦੇ 15 ਮਿੰਟ ਬਾਅਦ ਮੈਸੇਜ ਨੂੰ ਐਡਿਟ ਨਹੀਂ ਕਰ ਸਕਣਗੇ।