Punjab

ਉੱਤਰਾਖੰਡ ‘ਚ ਪੰਜਾਬ ਦੇ 9 ਸੈਲਾਨੀਆਂ ਦੀ ਕਾਰ ਦਰਿਆ ‘ਚ ਡਿੱਗੀ, 1 ਹਸਪਤਾਲ ਭਰਤੀ

ਚਾਰ ਲਾਸ਼ਾਂ ਕੱਢੀਆਂ ਗਈਆਂ, 5 ਮ੍ਰਿਤਕ ਦੇਹ ਗੱਡੀਆਂ ਵਿੱਚ ਫਸੀਆਂ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਲੋਕਾਂ ਨੂੰ ਸ਼ੁੱਕਰਵਾਰ ਸਵੇਰੇ ਦਰ ਦਨਾਕ ਹਾ ਦਸੇ ਦੀ ਖ਼ਬਰ ਮਿਲੀ। ਪਟਿਆਲਾ ਤੋਂ 9 ਸੈਲਾਨੀਆਂ ਦੀ ਕਾਰ ਸ਼ੁੱਕਰਵਾਰ ਸਵੇਰੇ ਉੱਤਰਾਖੰਡ ਦੇ ਰਾਮਨਗਰ ਵਿੱਚ ਢੇਲਾ ਨਦੀ ਵਿੱਚ ਡਿੱਗਣ ਕਾਰਨ ਡੁੱਬ ਗਈ। ਇਹ ਹਾ ਦਸਾ ਸਵੇਰੇ 5.45 ਵਜੇ ਵਾਪਰਿਆ। ਪੁਲਿਸ ਮੁਤਾਬਿਕ ਇਹ ਸੈਲਾਨੀ ਪੰਜਾਬ ਵਾਪਸ ਪਰਤ ਰਹੇ ਸਨ। ਹੁਣ ਤੱਕ ਚਾਰ ਲਾ ਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਪੰਜ ਅਜੇ ਵੀ ਕਾਰ ਵਿੱਚ ਫਸੇ ਹੋਏ ਹਨ। ਕਾਰ ‘ਚੋਂ 22 ਸਾਲਾ ਨਾਜ਼ੀਆ ਨਾਂ ਦੀ ਔਰਤ ਨੂੰ ਬਚਾਇਆ ਗਿਆ ਹੈ। ਉਸ ਨੂੰ ਰਾਮਨਗਰ ਹਸਪਤਾਲ ਭੇਜਿਆ ਗਿਆ ਹੈ। ਖ਼ਬਰ ਮੁਤਾਬਕ 10 ਸੈਲਾਨੀ ਢੇਲਾ ਦੇ ਇੱਕ ਰਿਜ਼ੋਰਟ ਵਿੱਚ ਰਹਿ ਰਹੇ ਸਨ।