International

ਮ ਰਦੇ – ਮ ਰਦੇ ਬਚੇ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਜਾ ਨਲੇਵਾ ਹਮ ਲਾ ਹੋਇਆ ਹੈ। ਸ਼ਿੰਜੋ ਆਬੇ ਜਿਸ ਵੇਲੇ ਆਬੇ ਨਾਰਾ ਸ਼ਹਿਰ ਵਿੱਚ ਇੱਕ ਪ੍ਰਚਾਰ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਸਨ, ਉਸੇ ਵੇਲੇ ਉਨ੍ਹਾਂ ਉੱਤੇ ਇਹ ਹਮ ਲਾ ਹੋਇਆ ਹੈ। ਮੌਕੇ ‘ਤੇ ਮੌਜੂਦ ਸਥਾਨਕ ਇੱਕ ਪੱਤਰਕਾਰ ਦਾ ਕਹਿਣਾ ਹੈ ਕਿ ਉਸ ਨੇ ਗੋ ਲ਼ੀ ਚੱਲਣ ਦੀ ਆਵਾਜ਼ ਸੁਣੀ ਅਤੇ ਸ਼ਿੰਜੋ ਆਬੇ ਨੂੰ ਖੂਨ ਨਾਲ ਲੱਥ-ਪੱਥ ਦੇਖਿਆ। ਘਟਨਾ ਵਾਲੀ ਥਾਂ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾ ਸਤ ਵਿੱਚ ਵੀ ਲਿਆ ਗਿਆ ਹੈ। ਸਥਾਨਕ ਅਖਬਾਰਾਂ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਵੇਰੇ 11:30 ਵਜੇ ਦੇ ਨੇੜੇ ਵਾਪਰੀ ਹੈ।  

ਚਸ਼ਮਦੀਦਾਂ ਦੀ ਜ਼ੁਬਾਨੀ ਮੌਕੇ ਦੀ ਘਟ ਨਾ

ਘਟਨਾ ਮੌਕੇ ਮੌਜੂਦ ਚਸ਼ਮਦੀਦਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਵੇਖਿਆ, ਜਿਸ ਨੇ ਆਬੇ ‘ਤੇ ਪਿੱਛੋਂ ਦੀ ਹਮਲਾ ਕੀਤਾ। ਜਾਣਕਾਰੀ ਅਨੁਸਾਰ ਆਬੇ ‘ਤੇ ਦੋ ਗੋ ਲ਼ੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੂਸਰੀ ਗੋ ਲੀ ਨੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਉਹ ਤੁਰੰਤ ਜ਼ਮੀਨ ‘ਤੇ ਡਿੱਗ ਪਏ। ਚਸ਼ਮਦੀਦਾਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਆਬੇ ਭਾਸ਼ਣ ਦੇ ਰਹੇ ਸਨ ਤਾਂ ਉਸੇ ਵੇਲੇ ਇੱਕ ਵਿਅਕਤੀ ਉਨ੍ਹਾਂ ਦੇ ਪਿਛਲੇ ਪਾਸੇ ਗਿਆ। ਪਹਿਲੀ ਗੋ ਲ਼ੀ ਦੀ ਆਵਾਜ਼ ਬਹੁਤ ਤੇਜ਼ ਆਈ। ਉਦੋਂ ਸ਼ਿੰਜ਼ੋ ਆਬੇ ਡਿੱਗੇ ਨਹੀਂ ਸਨ।”

ਉਨ੍ਹਾਂ ਨੇ ਦੱਸਿਆ ਕਿ ਹਮ ਲਾਵਰ ਟੀ-ਸ਼ਰਟ ‘ਚ ਸੀ। ਉਹ ਵਿਅਕਤੀ ਭੱਜ ਨਹੀਂ ਰਿਹਾ ਸੀ। ਉਹ ਕੋਲ਼ ਹੀ ਖੜ੍ਹਾ ਸੀ ਅਤੇ ਬੰ ਦੂਕ ਵੀ ਉੱਥੇ ਹੀ ਪਈ ਸੀ। ਪੁਲਿਸ ਨੇ ਸ਼ੱਕੀ ਹਮ ਲਾਵਰ ਨੂੰ ਘਟਨਾ ਵਾਲੀ ਥਾਂ ਤੋਂ ਹੀ ਫੜ੍ਹਿਆ ਹੈ।”

ਕਿਵੇਂ ਹਨ ਸ਼ਿੰਜੋ ਆਬੇ ?

ਜਿਸ ਵੇਲੇ ਸ਼ਿੰਜੋ ਨੂੰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਦੀ ਛਾਤੀ ‘ਚੋਂ ਖੂਨ ਵਗ ਰਿਹਾ ਸੀ। ਉਨ੍ਹਾਂ ਨੂੰ ਨਾਰਾ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ ਗਿਆ ਹੈ। ਜਪਾਨ ਦੇ ਚੀਫ਼ ਕੈਬਨਿਟ ਸਕੱਤਰ ਨੇ ਕਿਹਾ ਹੈ, ”ਸ਼ੁੱਕਰਵਾਰ ਨੂੰ ਦਿਨ ‘ਚ ਸਥਾਨਕ ਸਮੇਂ 11:30 ਵਜੇ ਨਾਰਾ ਵਿੱਚ ਸ਼ਿੰਜ਼ੋ ਆਬੇ ਨੂੰ ਗੋ ਲ਼ੀ ਮਾਰੀ ਗਈ। ਇਸ ਵੇਲੇ ਉਨ੍ਹਾਂ ਦੀ ਹਾਲਾਤ ਕਿਹੋ ਜਿਹੀ ਹੈ, ਇਹ ਸਪੱਸ਼ਟ ਨਹੀਂ ਹੈ।”

ਜਪਾਨ ਦੇ ਕੈਬਨਿਟ ਸਕੱਤਰ ਹਿਰੋਕਾਜ਼ੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਚਾਹੇ ਜੋ ਵੀ ਕਾਰਨ ਹੋਵੇ, ਅਜਿਹੀ ਬਰਬਰਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟੋਕੀਓ ਦੇ ਸਾਬਕਾ ਗਵਰਨਰ ਯੋਇਚੀ ਮਾਸੂਜ਼ੋਏ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਸ਼ਿੰਜ਼ੋ ਆਬੇ ਨੂੰ ਕਾਰਡੀਓਪੂਲਮੋਨਰੀ ਅਰੈਸਟ (ਦਿਲ ਦਾ ਦੌਰਾ) ਪਿਆ ਹੈ। ਜਪਾਨ ਵਿੱਚ ਕਿਸੇ ਮੌ ਤ ਦੀ ਅਧਿਕਾਰਤ ਪੁਸ਼ਟੀ ਤੋਂ ਪਹਿਲਾਂ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਕੌਣ ਹੈ ਗ੍ਰਿਫਤਾਰ ਕੀਤਾ ਦੋ ਸ਼ੀ ?

ਜਾਪਾਨ ਦੇ ਸਥਾਨਕ ਮੀਡੀਆ ਮੁਤਾਬਕ ਹਮ ਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਇੱਕ ਪਿਸ ਤੌਲ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਹਮ ਲਾਵਰ ਦੀ ਪਛਾਣ ਤੇਤਸੁਯਾ ਯਾਮਾਗਾਮੀ ਦੇ ਤੌਰ ‘ਤੇ ਕਰ ਲਈ ਹੈ ਅਤੇ ਉਸ ਨੂੰ ਨਾਰਾ ਦੇ ਨਿਸ਼ੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਹਿਰਾਸਤ ‘ਚ ਲਏ ਗਏ ਇਸ ਸ਼ੱਕੀ ਵਿਅਕਤੀ ਦੀ ਉਮਰ 41 ਸਾਲ ਹੈ ਅਤੇ ਉਹ ਨਾਰਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ। ਦਰਅਸਲ, ਸ਼ਿੰਜ਼ੋ ਆਬੇ ਐਤਵਾਰ ਨੂੰ ਸੰਸਦ ਦੇ ਉਪਰੀ ਹਾਊਸ ਲਈ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ।

ਕੌਣ ਹਨ ਸ਼ਿੰਜੋ ਆਬੇ ?

  • ਸ਼ਿੰਜ਼ੋ ਆਬੇ ਸਭ ਤੋਂ ਲੰਮੇ ਸਮੇਂ ਤੱਕ ਜਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਹਨ।
  • ਪਹਿਲੀ ਵਾਰ ਉਹ 2006 ‘ਚ ਪ੍ਰਧਾਨ ਮੰਤਰੀ ਬਣੇ ਸਨ ਪਰ ਇੱਕ ਸਾਲ ਬਾਅਦ ਹੀ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
  • ਇਸ ਤੋਂ ਬਾਅਦ ਉਹ 2012 ਤੋਂ 2022 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ ਅਤੇ 2020 ਵਿੱਚ ਵੀ ਉਨ੍ਹਾਂ ਨੇ ਬਿਮਾਰੀ ਕਾਰਨ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
  • ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਵੀ ਉਹ ਲਿਬਰਲ ਡੈਮੋਕਰੈਟਿਕ ਪਾਰਟੀ ‘ਚ ਕਾਫ਼ੀ ਸਰਗਰਮ ਹਨ।

ਜਪਾਨ ਚ ਗੰ ਨ ਕਲਚਰ ਦੇ ਹਾਲਾਤ

ਜਪਾਨ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ ਜਿੱਥੇ ਬੰਦੂਕ ਰੱਖਣ ਨੂੰ ਲੈ ਕੇ ਕਾਨੂੰਨ ਬਹੁਤ ਸਖਤ ਹਨ ਅਤੇ ਸਿਆਸੀ ਹਿੰਸਾ ਦੀਆਂ ਘਟਨਾਵਾਂ ਵਿਰਲੀਆਂ ਹੁੰਦੀਆਂ ਹਨ। ਸਾਲ 2014 ਵਿੱਚ ਜਪਾਨ ਵਿੱਚ ਗੋ ਲ਼ੀ ਨਾਲ 6 ਮੌ ਤਾਂ ਹੋਈਆਂ ਸਨ ਜਦਕਿ ਅਮਰੀਕਾ ਵਿੱਚ ਅਜਿਹੀਆਂ ਮੌ ਤਾਂ ਦੀ ਗਿਣਤੀ 33 ਹਜ਼ਾਰ 599 ਸੀ।