ਚੰਡੀਗੜ੍ਹ : ਤਿਹਾੜ ਜੇਲ ‘ਚ ਪ੍ਰਿੰਸ ਤਿਵਾਤੀਆ ਦੇ ਕਤਲ ਤੋਂ ਬਾਅਦ ਪੰਜਾਬ ‘ਚ ਇੱਕ ਵਾਰ ਫੇਰ ਗੈਂਗਸਟਰਾਂ ਵਿਚਾਲੇ ਜੰਗ ਛਿੜ ਗਈ ਹੈ। ਹੁਣ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਹੁਣ ਜਲਦ ਹੀ ਲਾਰੈਂਸ ਗਰੁੱਪ ਦੀ ਦੂਜੀ ਵਿਕਟ ਜੱਗੂ ਭਗਵਾਨਪੁਰੀਆ ਦੀ ਡਿੱਗਣ ਵਾਲੀ ਹੈ। ਇਹ ਪੋਸਟ ਬੰਬੀਹਾ ਗੈਂਗ ਦੇ ਗੈਂਗਸਟਰ ਨੀਰਜ ਸ਼ਹਿਰਾਵਤ ਨੇ ਕੀਤੀ ਹੈ। ਨੀਰਜ ਨੇ ਇਸ ਪੋਸਟ NB ਗਰੁੱਪ, ਟਿੱਲੂ, ਸੁਨੀਲ ਮਾਨ, ਬੱਲੀ ਬ੍ਰਦਰਜ਼, ਦਵਿੰਦਰ ਬੰਬੀਹਾ ਗਰੁੱਪ, ਕੌਸ਼ਲ ਤੌਧਰੀ, ਰੋਹਿਤ ਚੌਧਰੀ ਨੂੰ ਟੈਗ ਕੀਤਾ ਹੈ।
ਗੈਂਗਸਟਰ ਪ੍ਰਿੰਸ ਤਿਵਾਤੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਇੱਕ ਗੈਂਗ ਵਾਰ ਵਿੱਚ ਮਾਰਿਆ ਗਿਆ ਸੀ। ਇਸ ਕਤਲ ਤੋਂ ਬਾਅਦ ਪੁਲਿਸ ਬੇਸ਼ੱਕ ਅਲਰਟ ਹੋ ਗਈ ਹੈ ਪਰ ਗੈਂਗਸਟਰ ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਰਹੇ ਹਨ।
ਪ੍ਰਿੰਸ ਤਿਵਾਤੀਆ ਦੇ ਕਤਲ ਵਿੱਚ ਗੈਂਗਸਟਰ ਰੋਹਿਤ ਚੌਧਰੀ ਦਾ ਨਾਂ ਸਾਹਮਣੇ ਆ ਰਿਹਾ ਹੈ। ਪ੍ਰਿੰਸ ਪਹਿਲਾਂ ਬੰਬੀਹਾ ਗੈਂਗ ‘ਚ ਸੀ ਪਰ ਉਸ ਦੀ ਗੈਂਗਸਟਰ ਰੋਹਿਤ ਚੌਧਰੀ ਨਾਲ ਦੁਸ਼ਮਣੀ ਸੀ। ਇਸ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨੇ ਦਿੱਲੀ ਦੇ ਇੱਕ ਹੋਰ ਮਸ਼ਹੂਰ ਗੈਂਗਸਟਰ ਹਾਸਿਮ ਬਾਬਾ ਨਾਲ ਹੱਥ ਮਿਲਾਇਆ।
ਹਾਸੀਮ ਬਾਬਾ ਲਾਰੈਂਸ ਸਿੰਡੀਕੇਟ ਦਾ ਮੈਂਬਰ ਸੀ। ਇਹ ਉਹ ਸੀ ਜਿਸਨੇ ਲਾਰੈਂਸ ਨੂੰ ਪ੍ਰਿੰਸ ਦੀ ਜੇਲ੍ਹ ਵਿੱਚ ਜਾਣ-ਪਛਾਣ ਕਰਵਾਈ ਸੀ। ਇਸ ਤੋਂ ਬਾਅਦ ਪ੍ਰਿੰਸ ਨੇ ਲਾਰੈਂਸ ਸਿੰਡੀਕੇਟ ਦੇ ਮੈਂਬਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਹ ਗੈਂਗ ਲਾਰੈਂਸ ਸਿੰਡੀਕੇਟ ਨਾਲ ਸਬੰਧਤ
ਗੋਲਡੀ ਬਰਾੜ, ਸੰਦੀਪ ਉਰਫ਼ ਕਾਲਾ ਜਥੇਦੀ, ਸੰਪਤ ਨਹਿਰਾ, ਕਪਿਲ ਸਾਂਗਵਾਨ ਉਰਫ਼ ਨੰਦੂ ਗੈਂਗ, ਹਾਸ਼ਿਮ ਬਾਬਾ, ਜਤਿੰਦਰ ਮਾਨ ਉਰਫ਼ ਗੋਗੀ ਗੈਂਗ, ਨੀਤੂ ਡਬੋਡੀਆ ਗੈਂਗ, ਸੁਨੀਲ ਰਾਠੀ, ਅਸ਼ੋਕ ਪ੍ਰਧਾਨ, ਰਾਜੇਸ਼ ਬਵਾਨੀਆ, ਮੋਹਿਤ ਮੋਈ ਕੇ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਗੈਂਗ ਸ਼ਾਮਲ ਹਨ।
ਕੌਣ ਹੈ ਜੱਗੂ ਭਗਵਾਨਪੁਰੀਆ
ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ। ਜਦੋਂ ਉਹ ਪੈਦਾ ਹੋਇਆ ਤਾਂ ਉਸਦੇ ਮਾਤਾ-ਪਿਤਾ ਨੇ ਉਸਦਾ ਨਾਮ ਜਸਪ੍ਰੀਤ ਸਿੰਘ ਰੱਖਿਆ। ਕਬੱਡੀ ਦਾ ਚੰਗਾ ਖਿਡਾਰੀ ਸੀ। ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ, ਉਹ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋਣ ਲੱਗਾ ਅਤੇ ਫਿਰ ਆਪਣਾ ਨਾਮ ਬਦਲ ਕੇ ਜੱਗੂ ਭਗਵਾਨਪੁਰੀਆ ਰੱਖ ਲਿਆ।
ਆਪਣੇ ਪਿੰਡ ਭਗਵਾਨਪੁਰ ਦੇ ਨਾਂ ਨਾਲ ਆਪਣਾ ਨਾਂ ਜੋੜ ਕੇ ਉਸ ਨੇ ਗੈਂਗਸਟਰ ਦੀ ਦੁਨੀਆ ਵਿੱਚ ਕਦਮ ਰੱਖਿਆ। ਉਹ ਪੰਜਾਬ ਦੇ ਗੁਰੀ ਨਾਂ ਦੇ ਗੈਂਗਸਟਰ ਨਾਲ ਕੰਮ ਕਰਨ ਲੱਗਾ। ਉਹ ਨਿੱਕੀ-ਨਿੱਕੀ ਲੁੱਟ-ਖਸੁੱਟ, ਹਮਲੇ ਅਤੇ ਜਬਰੀ ਵਸੂਲੀ ਕਰਦਾ ਹੋਇਆ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਜੱਗੂ ਨੇ ਪੈਸੇ ਲੈ ਕੇ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਮਤਲਬ ਕਿ ਉਹ ਦੂਜਿਆਂ ਦੇ ਨਾਂ ‘ਤੇ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਸੀ। ਇਸ ਕੰਮ ਵਿਚ ਉਸ ਨੂੰ ਕਾਫੀ ਪੈਸਾ ਮਿਲਣ ਲੱਗਾ।