Punjab

ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਜਾਨੋਂ ਮਾਰਨ ਦੀ ਧਮਕੀ, ਮੰਗੀ 2 ਕਰੋੜ ਦੀ ਫਿਰੌਤੀ

Threat to kill former CM Charanjit Channi, ransom of Rs 2 crore demanded

ਪੰਜਾਬ ਵਿੱਚ ਆਮ ਲੋਕਾਂ ਤੋਂ ਕਲਾਕਾਰਾਂ ਅਤੇ ਸਿਆਸੀ ਸ਼ਖ਼ਸੀਅਤਾਂ ਨੂੰ ਧਮਕੀਆਂ ਅਤੇ ਫਿਰੌਤੀ ਦੀਆਂ ਕਾਲਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।ਹਾਲ ਹੀ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਹਨ।

ਕਰੀਬ 10 ਦਿਨ ਪਹਿਲਾਂ ਸਾਬਕਾ ਸੀਐਮ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਚਰਨਜੀਤ ਸਿੰਘ ਚੰਨੀ ਨੇ ਆਪਣੀ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਰੂਪਨਗਰ ਦੇ ਡੀਆਈਜੀ ਨੂੰ ਵੀ ਭੇਜੀ ਸੀ ।

ਸਾਬਕਾ ਸੀਐਮ ਚੰਨੀ ਨੇ ਇਹ ਮੁੱਦਾ ਕਾਂਗਰਸੀ ਆਗੂਆਂ ਵਿੱਚ ਉਠਾਇਆ। ਚੰਨੀ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਫੋਨ ਆਇਆ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ਭਰਾ ਤੁਹਾਨੂੰ ਫੋਨ ਕਰਨ ਲਈ ਕਿਹਾ ਹੈ। ਜਿਸ ਦਾ ਸਾਬਕਾ ਸੀਐਮ ਨੇ ਜਵਾਬ ਦਿੰਦਿਆਂ ਕੰਮ ਦੱਸਣ ਲਈ ਕਿਹਾ। ਫਿਰ ਸਾਹਮਣੇ ਵਾਲੇ ਵਿਅਕਤੀ ਨੇ ਫੋਨ ‘ਤੇ 2 ਕਰੋੜ ਰੁਪਏ ਮੰਗੇ ਅਤੇ ਤੁਰੰਤ ਪ੍ਰਬੰਧ ਕਰਨ ਲਈ ਕਿਹਾ। ਸੀਐਮ ਚੰਨੀ ਨੇ ਦੱਸਿਆ ਕਿ ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਕੋਲ 2 ਕਰੋੜ ਰੁਪਏ ਨਹੀਂ ਹਨ।

ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸੁਨੇਹੇ ਵੀ ਮਿਲੇ ਹਨ। ਜਿਸ ਦੇ ਸਕਰੀਨ ਸ਼ਾਟ ਉਸ ਨੇ ਲਏ ਹਨ। ਉਸ ਨੇ ਇਹ ਸਕਰੀਨਸ਼ਾਟ ਡੀਜੀਪੀ ਗੌਰਵ ਯਾਦਵ ਅਤੇ ਰੂਪਨਗਰ ਦੇ ਡੀਆਈਜੀ ਨੂੰ ਭੇਜੇ ਸਨ।