The Khalas Tv Blog India ਭਾਰਤ ‘ਚ ਜਲਦ ਸ਼ੁਰੂ ਹੋਵੇਗਾ 5G ਇੰਟਰਨੈੱਟ ਦਾ ਟ੍ਰਾਇਲ, ਚੀਨੀ ਕੰਪਨੀਆਂ ਨੂੰ ਕਿਹਾ ਅਲਵਿਦਾ
India

ਭਾਰਤ ‘ਚ ਜਲਦ ਸ਼ੁਰੂ ਹੋਵੇਗਾ 5G ਇੰਟਰਨੈੱਟ ਦਾ ਟ੍ਰਾਇਲ, ਚੀਨੀ ਕੰਪਨੀਆਂ ਨੂੰ ਕਿਹਾ ਅਲਵਿਦਾ

‘ਦ ਖ਼ਾਲਸ ਬਿਊਰੋ:- ਭਾਰਤ ‘ਚ ਟੈਲੀਕੌਮ ਸੈਕਟਰ ‘ਚ ਇੱਕ ਕਦਮ ਹੋਰ ਵਧਾਉਂਦਿਆਂ 5G ‘ਤੇ ਸਤੰਬਰ ਮਹੀਨੇ ਤੋਂ ਟ੍ਰਾਇਲ ਦੀ ਸ਼ੁਰੂਆਤ ਕਰਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦੂਰਸੰਚਾਰ ਵਿਭਾਗ ਕੰਪਨੀਆਂ ਨੂੰ ਸਪੈਕਟ੍ਰਮ ਉਪਲੱਬਧ ਕਰਾਉਣ ‘ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਇਸ ਦਾ ਟ੍ਰਾਇਲ ਕੀਤਾ ਜਾ ਸਕੇ। ਹਾਲਾਂਕਿ ਸਪੈਕਟ੍ਰਮ ਦੀ ਨਿਲਾਮੀ ਅਜੇ ਨਹੀਂ ਹੋਵੇਗੀ।

ਦੂਰਸੰਚਾਰ ਵਿਭਾਗ ਦੇਸ਼ ‘ਚ ਇਸ ਸੇਵਾ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਚੰਗੀ ਤਰ੍ਹਾਂ ਟ੍ਰਾਇਲ ਕਰਨਾ ਚਾਹੁੰਦਾ ਹੈ। ਕੰਪਨੀਆਂ ਨੂੰ ਘੱਟੋ-ਘੱਟ ਛੇ ਮਹੀਨਿਆਂ ਤੱਕ 5G ਡਿਵਾਇਸ ਤੇ ਸਪੈਕਟ੍ਰਮ ਦਾ ਟ੍ਰਾਇਲ ਕਰਨਾ ਹੋਵੇਗਾ। ਜੇਕਰ ਇਹ ਟ੍ਰਾਇਲ ਸਫ਼ਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੀ ਅਗਲੇ ਸਾਲ 5G ਸਪੈਕਟ੍ਰਮ ਦੀ ਨਿਲਾਮੀ ‘ਤੇ ਸਰਕਾਰ ਵਿਚਾਰ ਕਰੇਗੀ। 5G ਦੇ ਆਉਣ ਤੋਂ ਬਾਅਦ ਦੇਸ਼ ‘ਚ ਇੰਟਰਨੈੱਟ ਸਪੀਡ ਹੋਰ ਜ਼ਿਆਦਾ ਹੋ ਜਾਵੇਗੀ।

ਇਸ ਟ੍ਰਾਇਲ ਲਈ ਚੀਨੀ ਕੰਪਨੀਆਂ ਨੂੰ ਐਂਟਰੀ ਨਹੀਂ ਮਿਲੇਗੀ। ਟੈਲੀਕੌਮ ਵਿਭਾਗ ਨੇ ਦੱਸਿਆ ਕਿ ਚੀਨੀ ਕੰਪਨੀਆਂ 5G ਸੇਵਾ ਦੇ ਟ੍ਰਾਇਲ ਜਾਂ ਨਿਲਾਮੀ ਪ੍ਰਕਿਰਿਆ ‘ਚ ਸ਼ਾਮਲ ਨਹੀਂ ਹੋ ਸਕਦੀਆਂ। ਟੈਲੀਕੌਮ ਵਿਭਾਗ ਦੇ ਅਧਿਕਾਰੀ ਦੇ ਮੁਤਾਬਕ ਇਸ ਟ੍ਰਾਇਲ ‘ਚ ਸ਼ਾਮਲ ਹੋਣ ਲਈ ਨੋਕੀਆ, ਸੈਮਸੰਗ ਤੇ ਐਰਿਕਸਨ ਤਿੰਨ ਕੰਪਨੀਆਂ ਨੂੰ ਹੀ ਇਜਾਜ਼ਤ ਮਿਲੀ ਹੈ। ਇਨ੍ਹਾਂ ਕੰਪਨੀਆਂ ਦੇ ਡਿਵਾਈਸ ‘ਤੇ ਸਭ ਤੋਂ ਪਹਿਲਾਂ 5G ਸੇਵਾ ਦਾ ਟ੍ਰਾਇਲ ਕੀਤਾ ਜਾਵੇਗਾ।

Exit mobile version