ਉੱਤਰ ਪ੍ਰਦੇਸ਼ ਦੇ ਕਾਸਗੰਜ ‘ਚ ਇਕ ਦਰਦਨਾਕ ਘਟਨਾ ‘ਚ ਇਕ ਤੇਜ਼ ਰਫਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਛੱਪੜ ‘ਚ ਪਲਟ ਗਈ। ਇਸ ਹਾਦਸੇ ‘ਚ 15 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਵਾਹਨ ਸ਼ਰਧਾਲੂਆਂ ਨੂੰ ਗੰਗਾ ਇਸ਼ਨਾਨ ਕਰਨ ਲਈ ਕਾਦਰਗੰਜ ਗੰਗਾ ਘਾਟ ਵੱਲ ਜਾ ਰਿਹਾ ਸੀ। ਇਹ ਘਟਨਾ ਪਟਿਆਲੀ ਕੋਤਵਾਲੀ ਖੇਤਰ ਦੇ ਦਰਿਆਵਗੰਜ ਸਟੇਸ਼ਨ ਨੇੜੇ ਦੱਸੀ ਗਈ ਹੈ।
ਏਐਨਆਈ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼— ਕਾਸਗੰਜ ‘ਚ ਅੱਜ ਸਵੇਰੇ ਸ਼ਰਧਾਲੂਆਂ ਨਾਲ ਭਰੀ ਟਰਾਲੀ ਪਲਟ ਗਈ, ਜਿਸ ਕਾਰਨ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਤੇ ਕਾਸਗੰਜ ਦੀ ਐਸਪੀ ਅਪਰਨਾ ਰਜਤ ਕੌਸ਼ਿਕ ਨੇ ਦੱਸਿਆ ਕਿ, “…ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਚਾਇਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ… ਕਥਿਤ ਤੌਰ ‘ਤੇ 15 ਲੋਕਾਂ ਦੀ ਮੌਤ ਹੋ ਗਈ ਹੈ। ਜੇਕਰ ਕੋਈ ਵਿਅਕਤੀ ਲਾਪਤਾ ਹੈ, ਉਸ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”
#WATCH | Uttar Pradesh: A trolley carrying devotees overturned in Kasganj this morning, resulting in the death of 15 persons including children.
On the accident, SP Kasganj Aparna Rajat Kaushik says, “… A Police team was rushed to the spot immediately. The injured were… pic.twitter.com/vSjcovCJJf
— ANI UP/Uttarakhand (@ANINewsUP) February 24, 2024
ਹਾਦਸਾ ਕਿਵੇਂ ਹੋਇਆ?
ਇਹ ਘਟਨਾ ਕਾਸਗੰਜ ਜ਼ਿਲੇ ਦੇ ਪਟਿਆਲੀ ਕੋਤਵਾਲੀ ਖੇਤਰ ਦੇ ਦਰਿਆਵਗੰਜ ਪਟਿਆਲੀ ਰੋਡ ਦੇ ਵਿਚਕਾਰ ਪੈਂਦੇ ਗਧਈਆ ਪਿੰਡ ਦੇ ਕੋਲ ਵਾਪਰੀ। ਜਿੱਥੇ ਈਟਾ ਜ਼ਿਲੇ ਦੇ ਜੈਥਰਾ ਥਾਣਾ ਖੇਤਰ ਦੇ ਪਿੰਡ ਛੋਟੇ ਕਾਸ ਦੇ ਰਹਿਣ ਵਾਲੇ ਲੋਕ ਪੂਰਨਮਾਸ਼ੀ ਹੋਣ ਕਾਰਨ ਕਾਦਰਗੰਜ ਗੰਗਾ ਘਾਟ ‘ਤੇ ਗੰਗਾ ਇਸ਼ਨਾਨ ਕਰਨ ਜਾ ਰਹੇ ਸਨ। ਫਿਰ ਦਰਿਆਵਗੰਜ ਖੇਤਰ ਦੇ ਪਿੰਡ ਗਧੀਆ ਨੇੜੇ ਇਕ ਵਾਹਨ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਛੱਪੜ ਵਿਚ ਜਾ ਡਿੱਗੀ।
ਸੀਐਮ ਯੋਗੀ ਨੇ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਸਗੰਜ ਸੜਕ ਹਾਦਸੇ ਦਾ ਲਿਆ ਨੋਟਿਸ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਐਮ ਯੋਗੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤੁਰੰਤ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਸਾਰੇ ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਾਰੇ ਜ਼ਖਮੀਆਂ ਦਾ ਤੁਰੰਤ ਮੁਫਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।