International

ਕੋਰੋਨਾਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ: WHO

‘ਦ ਖ਼ਾਲਸ ਬਿਊਰੋ:- ਕੋਵਿਡ-19 ਨੇ ਦੁਨੀਆ ਵਿੱਚ ਲੱਗਭੱਗ ਹਰ ਦੇਸ਼ ਤੱਕ ਮਾਰ ਕੀਤੀ ਹੈ। ਹੁਣ ਲੋਕਾਂ ਕੋਵਿਡ-19 ਦਾ ਖੌਫ਼ ਘਟਦਾ ਜਾ ਰਿਹਾ ਹੈ ਅਤੇ ਉਹ ਪਹਿਲਾਂ ਵਾਂਗ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਸੇ ਸੰਬੰਧ ਵਿੱਚ WHO ਵਿੱਚ ਸਪੈਸ਼ਲ ਰਾਜਦੂਤ ਡੇਵਿਡ ਨਬਾਰੋ ਨੇ ਸਵਾਲ ਚੁੱਕਿਆ ਹੈ ਕਿ ਕੀ ਬਰਤਾਨੀਆਂ ਵਿੱਚ ਲੋਕ ਕੋਰੋਨਾਵਾਇਰਸ ਦੇ ਲਗਾਤਾਰ ਖ਼ਤਰੇ ਤੋਂ ਜਾਣੂ ਹਨ?

 

ਵਧਦੇ ਤਾਪਮਾਨ ਕਾਰਨ ਬੀਚ ’ਤੇ ਇਕੱਠੀ ਹੋਈ ਲੋਕਾਂ ਦੀ ਭਾਰੀ ਭੀੜ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਇੰਨੇ ਸਾਰੇ ਲੋਕ ਕੋਰੋਨਾਵਾਇਰਸ ਦੇ ਲੌਕਡਾਊਨ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ ਤੇ ਮਹਿਸੂਸ ਕਰਦੇ ਹਨ ਕਿ ਇਹ ਖ਼ਤਰਾ ਸੀਮਤ ਹੋ ਗਿਆ ਹੈ। ਮੇਰੇ ਹਿਸਾਬ ਨਾਲ ਇੱਕ ਸਵਾਲ ਮੇਰੇ ਮਨ ਵਿੱਚ ਉੱਠਦਾ ਹੈ ਕਿ ਕੀ ਬਰਤਾਨੀਆ ਦੇ ਲੋਕ ਜਾਣੂ ਹਨ ਜਾਂ ਨਹੀਂ ਕਿ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ।”

ਉਨ੍ਹਾਂ ਨੇ ਕਿਹਾ ਕਿ ਉਸ ਇਸ ਗੱਲ ਤੋਂ ਚਿੰਤਤ ਨਹੀਂ ਹਨ ਕਿ ਲੋਕ ਇਕੱਠੇ ਹੋਏ ਹਨ ਪਰ ਚਿੰਤਾ ਹੈ ਕਿ ਉਨ੍ਹਾਂ ਨੇ ਬੀਚ ’ਤੇ ਪਹੁੰਚਣ ਲਈ ਜਨਤਕ ਟਰਾਂਸਪੋਰਟ, ਟਾਇਲਟ ਆਦਿ ਦੀ ਵਰਤੋਂ ਕੀਤੀ ਹੋਣੀ ਹੈ। ਇਸ ਕਰਕੇ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਜ਼ਰੂਰ ਕਿਹਾ ਜਾ ਸਕਦਾ।

ਬੰਦ ਕੀਤੇ ਜਾ ਸਕਦੇ ਹਨ ਕੁਝ ਬੀਚ

ਬਰਤਾਨੀਆ ਦੇ ਸਿਹਤ ਸਕੱਤਰ ਮੈਟ ਹੈਨਕੋਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਤਾਂ ਕੁਝ ਬੀਚ ਬੰਦ ਕੀਤੇ ਜਾ ਸਕਦੇ ਹਨ।

ਦਰਅਸਲ ਵੀਰਵਾਰ ਨੂੰ ਦੱਖਣੀ ਤੱਟੀ ਇਲਾਕੇ ’ਤੇ ਬੀਚ ’ਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਸੀ। ਸਮੁੰਦਰ ਕੰਢੇ ਅਤੇ ਜਨਤਕ ਸੇਵਾਵਾਂ ’ਤੇ ਲੋਕਾਂ ਦੇ ਭਾਰੀ ਨੂੰ ਇਕੱਠ ਦੌਰਾਨ ਲੋਕ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਨਜ਼ਰ ਆਏ। ਜਿਸ ਕਰਕੇ ਕੁਝ ਬੀਚ ਬੰਦ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।