‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 26 ਜੂਨ ਨੂੰ 2 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 122 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸਿਰਫ 9 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4957 ਹੋ ਗਈ ਹੈ । ਹੁਣ ਤੱਕ 3201 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ।

 

ਪੰਜਾਬ ਚ ਅੱਜ ਦੇ ਕੋਰੋਨਾ ਪਾਜਿਟਿਵ ਕੇਸ:

ਜਿਲ੍ਹਾ ਨਵੇਂ ਕੇਸ
ਸ੍ਰੀ ਅੰਮ੍ਰਿਤਸਰ ਸਾਹਿਬ 14
ਲੁਧਿਆਣਾ 67
ਪਟਿਆਲਾ 31
ਸੰਗਰੂਰ 24
ਮੋਹਾਲੀ 6
ਗੁਰਦਾਸਪੁਰ 9
ਪਠਾਨਕੋਟ 10
ਰੋਪੜ 6
ਫਿਰੋਜਪੁਰ 2
ਫਾਜਿਲਕਾ 13
ਫਤਿਹਗੜ੍ਹ ਸਾਹਿਬ 6

 

ਬਠਿੰਡਾ ਵਾਸੀਆਂ ਲਈ ਚਿੰਤਾ ਦੀ ਖ਼ਬਰ ਹੈ ਕਿ ਅੱਜ ਇੱਥੇ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ।

ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆ ਪੰਜਾਬ ਅੰਦਰ ਮੁੜ ਤੋਂ ਮੁਕੰਮਲ ਲਾਕਡਾਊਨ ‘ਤੇ ਖਾਸ ਚਰਚਾ ਹੋਣ ਲੱਗ ਪਈ ਹੈ।