ਮਿੱਡ ਡੇ ਮੀਲ ਦੇ ਨਵੇਂ ਮੈਨਿਊ ਅਨੁਸਾਰ ਲਾਗਤ ਰਾਸ਼ੀ ਵਧਾਉਣ ਦੀ ਮੰਗ
ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੇ ਹਫ਼ਤਾਵਰੀ ਮੈਨਿਊ ਵਿੱਚ ਤਬਦੀਲੀਆਂ ਬਾਰੇ ਟਿੱਪਣੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਖਾਣਾ ਤਿਆਰ ਕਰਨ ਲਈ ਦਿੱਤੇ ਜਾਣ ਵਾਲੇ ਰਸੋਈ ਖਰਚੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ। ਜਦਕਿ ਇਸ ਸਮੇਂ ਦੌਰਾਨ ਵਸਤਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਫ਼ਰੰਟ ਦੇ ਸੂਬਾ