Punjab

CM ਮਾਨ ਦੀ ਚੁਣੌਤੀ ‘ਤੇ ਜਾਖੜ ਦਾ ਮੋੜਵਾਂ ਜਵਾਬ, ਕਿਹਾ “ਆਪਣੇ ਬਿਆਨ ’ਤੇ ਕਾਇਮ ਹਾਂ”

Jakhar's twisted response to CM Mann's challenge, says "I stand by my statement"

ਚੰਡੀਗੜ੍ਹ : 26 ਜਨਵਰੀ ਵਾਲੀ ਝਾਕੀ ਵਾਲੇ ਬਿਆਨ ‘ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਝੂਠਾ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਸੀ ਕਿ ਜੇਕਰ ਉਹ ਇਹ ਸਾਬਤ ਕਰ ਸਕਦੇ ਹਨ ਕਿ ਝਾਂਕੀ ਵਿੱਚ ਉਨ੍ਹਾਂ ਦੀ ਅਤੇ ਕੇਜਰੀਵਾਲ ਦੀ ਫੋਟੋ ਸ਼ਾਮਲ ਹੈ ਤਾਂ ਉਹ ਸਿਆਸਤ ਛੱਡ ਦੇਣਗੇ।  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਝਾਕੀਆਂ ’ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਨੂੰ ਜਵਾਬ ਦਿੱਤਾ ਹੈ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਵਾਲੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਨੂੰ ਸਾਬਤ ਕਰਨ ਦੀ ਦਿੱਤੀ ਚੁਣੌਤੀ ਦਾ ਜਵਾਬ ਵਿਚ ਜਾਖੜ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ’ਤੇ ਕਾਇਮ ਹਨ।

ਇੱਕ ਟਵੀਟ ਕਰਦਿਆਂ ਜਾਖੜ ਨੇ ਕਿਹਾ ਕਿ  ਮੈਂ ਜੋ ਕੱਲ੍ਹ ਕਿਹਾ ਸੀ, ਉਸ ਕਾਇਮ ਹਾਂ ਭਗਵੰਤ ਮਾਨ ਜੀ, ਅਸਲ ਵਿਚ ਤੁਹਾਡੀ ਵਿਵਸਥਾ ਦੀ ਸਮੱਸਿਆ ਇਹ ਹੈ ਕਿ ”ਝੂਠਿਆਂ ਨੂੰ ਸਭ ਝੂਠੇ ਹੀ ਦਿਖਾਈ ਦਿੰਦੇ ਹਨ।

ਦੱਸ ਦਈਏ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੇਤ ਮਾਨ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਝਾਕੀ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮਾਨ ਨੇ ਕਿਹਾ ਸੀ ਕਿ ਸੁਨੀਲ ਜਾਖੜ ਨੇ ਗਣਤੰਤਰ ਦਿਵਸ ਦੀ ਝਾਕੀ ਬਾਰੇ ਝੂਠ ਬੋਲਿਆ ਹੈ। ਮਾਨ ਨੇ ਸੁਨੀਲ ਜਾਖੜ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜਾਖੜ ਸਾਬ੍ਹ ਸਬੂਤ ਦੇਣ ਕਿ ਪੰਜਾਬ ਦੀ ਝਾਕੀ ਵਿੱਚ ਮੇਰੀ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੈਂ ਉਹ ਸਿਆਸਤ ਛੱਡ ਦੇਣਗੇ। ਮਾਨ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਤੁਸੀਂ ਝੂਠੇ ਨਿਕਲੇ ਤਾਂ ਪੰਜਾਬ ਚ ਨਾ ਆਇਓ।

ਮਾਨ ਨੇ ਕਿਹਾ ਸੀ ਕਿ ‘ਅਸੀਂ ਹੁਣ ਦਿੱਲੀ ‘ਚ ਪੰਜਾਬ ਦੀਆਂ ਰੱਦ ਕੀਤੀਆਂ ਝਾਕੀਆਂ 20 ਜਨਵਰੀ ਤੋਂ ਕੱਢਾਂਗੇ’। ਤਾਂ ਕਿ ‘ਲੋਕਾਂ ਨੂੰ ਪਤਾ ਚੱਲੇ ਕਿ ਸ਼ਹੀਦਾਂ ਦੀਆਂ ਝਾਕੀਆਂ ਨੂੰ ਖ਼ਾਰਜ ਕੀਤਾ ਹੈ।