ਹਿਮਾਚਲ ‘ਚ ਮੀਂਹ ਕਾਰਨ ਹੁਣ ਤੱਕ 2220 ਘਰ ਪੂਰੀ ਤਰ੍ਹਾਂ ਗਿਰੇ ,11 ਹਜ਼ਾਰ ਘਰਾਂ ‘ਚ ਤਰੇੜਾਂ, ਸੈਂਕੜੇ ਲੋਕ ਹੋਏ ‘ਬੇਘਰ’
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ। ਇਸ ਵਾਰ ਮੌਨਸੂਨ ਦੀ ਬਾਰਸ਼ ਨੇ ਅਜਿਹਾ ਹੰਗਾਮਾ ਮਚਾ ਦਿੱਤਾ ਹੈ ਕਿ ਲੋਕ ਰਾਤ ਨੂੰ ਆਪਣੇ ਘਰਾਂ ਵਿੱਚ ਚੈਨ ਨਾਲ ਸੌ ਵੀ ਨਹੀਂ ਸਕਦੇ। ਮਾਨਸੂਨ 24 ਜੂਨ ਨੂੰ ਸੂਬੇ ‘ਚ ਦਾਖਲ ਹੋਇਆ ਸੀ, ਉਦੋਂ ਤੋਂ ਸੂਬੇ ‘ਚ 2220 ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।