ਕੈਨੇਡਾ ਦੀਆਂ ਪਾਰਲੀਮੈਂਟ ਚੋਣਾਂ ‘ਚ ਪੰਜਾਬਣਾਂ ਛਾਈਆਂ
‘ਦ ਖ਼ਾਲਸ ਬਿਊਰੋ (ਬਨਵੈਤ /ਪੁਨੀਤ ਕੌਰ) :- ਕੈਨੇਡਾ ਦੇ 44ਵੀਂ ਹਾਊਸ ਆਫ਼ ਕਾਮਨਜ਼ (ਪਾਰਲੀਮੈਂਟ) ਦੀਆਂ ਚੋਣਾਂ 20 ਸਤੰਬਰ ਨੂੰ ਹੋ ਰਹੀਆਂ ਹਨ। ਇਸ ਵਾਰ ਵੀ ਇਨ੍ਹਾਂ ਚੋਣਾਂ ਵਿੱਚ ਪੰਜਾਬੀਆਂ ਨੇ ਆਪਣੀ ਪੂਰੀ ਪੈਂਠ ਬਣਾਈ ਹੈ। ਚੋਣਾਂ ਵਿੱਚ ਨਿੱਤਰੇ ਕੌਮੀ 47 ਪੰਜਾਬੀ ਉਮੀਦਵਾਰਾਂ ਵਿੱਚੋਂ 23 ਪੰਜਾਬਣਾਂ ਹਨ। ਹਾਊਸ ਆਫ ਕਾਮਨ ਦੀਆਂ 338 ਸੀਟਾਂ ਲਈ ਵੋਟਾਂ ਪੈਣਗੀਆਂ।