India

ਹਿਮਾਚਲ ਪ੍ਰਦੇਸ਼ ਤੋਂ ਆਈ ਦਰਦਨਾਕ ਖਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਚੰਬਾ ਵਿੱਚ ਇੱਕ ਮਕਾਨ ਨੂੰ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਅ ਜਿਊਂਦੇ ਸੜ ਗਏ ਹਨ।ਇਕ ਅਧਿਕਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚੁਰਾਹ ਤਹਿਸੀਲ ਦੇ ਕਾਰਾਤੋਸ਼ ਪਿੰਡ ਵਿੱਚ ਲੱਗੀ ਅੱਗ ਨਾਲ ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਪਛਾਣ ਰਫ਼ੀ ਮੁਹੰਮਦ ਉਸ ਦੇ ਤਿੰਨ ਪੁੱਤਰਾਂ ਸਮੀਰ, ਜੁਲਖਾ ਤੇ ਜੈਤੂਨ ਵਜੋਂ ਹੋਈ ਹੈ।ਇਸ ਹਾਦਸੇ ਵਿੱਚ ਮੁਹੰਮਦ ਦੀ ਪਤਨੀ ਗੰਭੀਰ ਰੂਪ ਨਾਲ ਝੁਲਸ ਗਈ ਹੈ।