‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਕੇਅਰਜ਼ ਫੰਡ ਯੋਜਨਾ ਵੱਲੋਂ ਸਰਕਾਰੀ ਕੋਵਿਡ ਹਸਪਤਾਲਾਂ ਨੂੰ 50 ਹਜ਼ਾਰ ਮੇਡ ਇਨ ਇੰਡੀਆ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਦੋ ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਹ ਵੈਂਟੀਲੇਟਰ ਭਾਰਤ ‘ਚ ਬਣੇ ਹੋਏ ਹੋਣਗੇ।

ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਇਸ ਫੰਡ ‘ਚੋਂ 1000 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 2923 ਵੈਂਟੀਲੇਟਰ ਬਣਾਏ ਗਏ ਹਨ ਤੇ ਇਨ੍ਹਾਂ ਵਿੱਚੋਂ 1340 ਵੈਂਟੀਲੇਟਰ ਸੂਬੇ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਹਨ।

ਮਹਾਰਾਸ਼ਟਰ (275), ਦਿੱਲੀ (275), ਗੁਜਰਾਤ (175), ਬਿਹਾਰ (100), ਕਰਨਾਟਕ (90), ਰਾਜਸਥਾਨ (75) ਸਮੇਤ ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਹ ਵੈਂਟੀਲੇਟਰ ਦਿੱਤੇ ਗਏ ਹਨ।