‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ‘ਚ ਸਾਊਦੀ ਅਰਬ ‘ਚ ਹੱਜ ਹੋਵੇਗਾ। ਪਰ ਇਸ ਵਾਰ ਸਿਰਫ਼ ਸਾਊਦੀ ਅਰਬ ‘ਚ ਰਹਿਣ ਵਾਲੇ ਲੋਕ ਹੀ ਹੱਜ ਕਰ ਸਕਣਗੇ।

ਸਾਊਦੀ ਅਰਬ ਸਰਕਾਰ ਦੇ ਹੱਜ ਤੇ ਉਮਰਾਹ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਕਾਰਨ ਸੀਮਤ ਹਾਜੀਆਂ ਨੂੰ ਇਸ ਵਾਰ ਹੱਜ ਕਰਨ ਦੀ ਆਗਿਆ ਦਿੱਤੀ ਜਾਵੇਗੀ।

ਇਸ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਸਾਲ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਦੂਜੇ ਦੇਸ਼ਾਂ ਤੋਂ ਆਉਣ ਵਾਲੇ ਹਾਜੀਆਂ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਹ ਫੈਂਸਲਾ ਸਮਾਜਿਕ ਦੂਰੀਆਂ ਦੇ ਪ੍ਰਬੰਧਾਂ ਕਾਰਨ ਲਿਆ ਗਿਆ ਹੈ।