Punjab

60 ਲੱਖ NRI’s ਪੰਜਾਬੀਆਂ ਦੀ ਸਭ ਤੋਂ ਵੱਡੀ ਤਕਲੀਫ ਦਾ 2 ਨੌਜਵਾਨਾਂ ਨੇ ਲੱਭ ਲਿਆ ਇਲਾਜ !

ਬਿਉਰੋ ਰਿਪੋਰਟ : ਪੰਜਾਬ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਬਣਾਉਣ ਤੋਂ ਬਾਅਦ ਵਿਦੇਸ਼ ਜਾਣ ਵਾਲੇ NRI ਦੀ ਇੱਕ ਹੀ ਚਿੰਤਾ ਹੁੰਦੀ ਹੈ,ਕੀ ਕੋਈ ਉਨ੍ਹਾਂ ਦੀ ਕੋਠੀ ਨਾ ਹੱੜਪ ਲਏ ? ਨਜ਼ਾਇਜ਼ ਕਬਜ਼ਾ ਨਾ ਕਰ ਲਏ । ਜਦੋਂ ਉਹ 2 ਜਾਂ 3 ਸਾਲ ਵਿੱਚ ਪੰਜਾਬ ਆਉਣਗੇ ਉਨ੍ਹਾਂ ਦੀ ਕੋਠੀ ਖੰਡਰ ਨਾ ਬਣ ਜਾਏ ? ਘਰ ਦੀ ਮੁਰੰਮਤ ਤੋਂ ਲੈਕੇ ਸਾਫ ਸਫਾਈ ਕੌਣ ਕਰੇਗਾ ? 7 ਸਮੁੰਦਰ ਪਾਰ ਬੈਠੇ ਪੰਜਾਬੀਆਂ ਲਈ ਇਹ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ । ਪਰ 2 ਨੌਜਵਾਨਾਂ ਨੇ NRI’s ਪੰਜਾਬੀਆਂ ਦੀ ਇਸ ਚਿੰਤਾ ਨੂੰ ਆਪਣੇ ਲਈ ਵੱਡੇ ਬਿਜਨੈਸ ਅਫਸਰ ਦੇ ਰੂਪ ਵਿੱਚ ਵੇਖਿਆ ਅਤੇ ਅਜਿਹਾ ਬਿਜਨੈਸ ਮਾਡਲ ਤਿਆਰੀ ਕੀਤਾ ਜਿਸ ਨਾਲ NRI ਪੰਜਾਬੀ ਵਿਦੇਸ਼ ਵਿੱਚ ਚਿੰਤਾ ਤੋਂ ਦੂਰ ਸੁੱਖ ਦਾ ਸਾਹ ਲੈ ਰਹੇ ਹਨ ਅਤੇ ਇਹ ਨੌਜਵਾਨ ਚੰਗੀ ਕਮਾਈ ਕਰ ਰਹੇ ਹਨ।

ਨਵਾਂ ਸ਼ਹਿਰ ਦੇ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਸੁਖਵੀਰ ਸਿੰਘ ਡੇਢ ਸਾਲ ਤੋਂ NRI’s ਦੇ ਲਈ ਕੰਮ ਕਰ ਰਹੇ ਹਨ। ਇਸ ਵੇਲੇ ਉਨ੍ਹਾਂ ਨੇ ਤਕਰੀਬਨ 50 ਪ੍ਰਵਾਸੀਆਂ ਦੇ ਘਰਾਂ ਦੀ ਜ਼ਿਮੇਵਾਰੀ ਸੰਭਾਲੀ ਹੈ । ਉਨ੍ਹਾਂ ਨੂੰ ਇਹ ਆਈਡੀਆ NRI’s ਨੇ ਦਿੱਤਾ । ਦਰਅਸਲ ਹਰਪ੍ਰੀਤ ਅਤੇ ਸੁਖਵੀਰ ਸਿੰਘ ਵਿਦੇਸ਼ ਤੋਂ ਆਉਣ ਵਾਲੇ NRI’s ਨੂੰ ਪੰਜਾਬ ਆਉਣ ‘ਤੇ ਕਾਰਾਂ ਕਿਰਾਏ ‘ਤੇ ਦਿੰਦੇ ਸਨ । ਜਦੋਂ NRI’s ਵਾਪਸ ਵਿਦੇਸ਼ ਜਾਂਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਘਰ ਤੋਂ ਦੂਰ ਜਾਣ ਦਾ ਦੁੱਖ ਤਾਂ ਹੁੰਦਾ ਹੀ ਨਾਲ ਚਿੰਤਾ ਹੁੰਦੀ ਸੀ ਕਿ ਘਰ ਦੀ ਸੰਭਾਲ ਕੌਣ ਕਰੇਗਾ ? ਕੋਈ ਇਸ ਨੂੰ ਹੜਪ ਨਾ ਲਏ ਜਾਂ ਫਿਰ ਮਕਾਨ ਦੀ ਸਫਾਈ ਨਾ ਹੋਣ ‘ਤੇ ਇਹ ਖੰਡਰ ਨਾ ਬਣ ਜਾਵੇ । ਅਕਸਰ ਹਰਪ੍ਰੀਤ ਅਤੇ ਸੁਖਵੀਰ ਦੇ ਨਾਲ ਜਾਣ ਵੇਲੇ NRI’s ਇਹ ਚਿੰਤਾ ਸਾਂਝੀ ਕਰਦੇ ਸਨ । ਬਸ NRI’s ਦੀ ਇਸੇ ਚਿੰਤਾ ਤੋਂ ਦੋਵਾਂ ਨੂੰ ਵਿਚਾਰ ਆਇਆ ਕਿ ਕਿਉਂ ਨਾ ਇਸ ਨੂੰ ਉਹ ਬਿਜਨੈਸ ਦੇ ਤੌਰ ‘ਤੇ ਸ਼ੁਰੂ ਕਰ ਦੇਣ।

ਸੁਖਵੀਰ ਸਿੰਘ ਮੁਤਾਬਿਕ ਉਸ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਉਹ ਆਪਣੇ 2 ਤਿੰਨ ਰਿਸ਼ਤੇਦਾਰਾਂ ਦੇ ਮਕਾਨਾਂ ਦੀ ਦੇਖਭਾਲ ਉਸ ਤੋਂ ਕਰਵਾਉਂਦੇ ਸਨ । ਫਿਰ ਹੋਲੀ-ਹੋਲੀ ਹੋਰ NRI’s ਨੇ ਵੀ ਹਰਪ੍ਰੀਤ ਸਿੰਘ ਅਤੇ ਸੁਖਵੀਰ ਨਾਲ ਪੈਸੇ ਲੈਕੈ ਆਪਣੇ ਘਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਣ ਲਈ ਗਿਆ। ਬਸ ਫਿਰ ਸ਼ੁਰੂ ਹੋ ਗਿਆ ਬਿਜਨੈਸ,ਦੋਵਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ NRI’s ਭਰੋਸਾ । ਜਿਸ ਦੇ ਲਈ ਹਰ ਵੇਲੇ ਪਰਵਾਸੀ ਪੰਜਾਬੀ ਚਿੰਤਾ ਵਿੱਚ ਰਹਿੰਦੇ ਸਨ । ਉਨ੍ਹਾਂ ਦੀ ਇਸ ਚਿੰਤਾ ਨੂੰ ਦੂਰ ਕਰਨ ਦੇ ਲਈ ਦੋਵਾਂ ਇੱਕ ਬਿਜਨੈਸ ਮਾਡਰ ਤਿਆਰ ਕੀਤਾ ।

ਇਹ ਹੈ ਬਿਜਨੈਸ ਮਾਡਲ

ਹਰਪ੍ਰੀਤ ਸਿੰਘ ਮੁਤਾਬਿਕ ਅਸੀਂ NRI’s ਨਾਲ ਸਮਝੌਤਾ ਕਰਨ ਤੋਂ ਪਹਿਲਾਂ ਪੂਰੀ ਕਾਗਜ਼ੀ ਕਾਰਵਾਈ ਕਰਦੇ ਹਾਂ ਤਾਂਕੀ ਭਰੋਸਾ ਬਣਿਆ ਰਹੇ । ਸਭ ਤੋਂ ਪਹਿਲਾਂ ਸੁਖਬੀਰ ਅਤੇ ਹਰਪ੍ਰੀਤ ਪ੍ਰਵਾਸੀ ਪੰਜਾਬੀਆਂ ਤੋਂ ਘਰ ਵਿੱਚ CCTV ਕੈਮਰਾ ਲਗਾਉਣ ਲਈ ਕਹਿੰਦੇ ਹਨ ਤਾਂਕੀ ਉਹ ਵਿਦੇਸ਼ ਵਿੱਚ ਬੈਠਕੇ ਵੀ ਘਰ ‘ਤੇ ਪੂਰੀ ਨਜ਼ਰ ਰੱਖ ਸਕਣ। ਇਹ ਭਰੋਸੇ ਦਾ ਪਹਿਲਾਂ ਕਦਮ ਹੁੰਦਾ ਹੈ । ਜਦੋਂ NRI’s ਤੋਂ ਘਰ ਲਿਆ ਜਾਂਦਾ ਹੈ ਤਾਂ ਹਫਤੇ ਵਿੱਚ 2 ਵਾਰ ਉਸ ਘਰ ਦੀ ਸਫਾਈ ਕੀਤੀ ਜਾਂਦੀ ਹੈ। ਫਰਸ਼ ਤੋਂ ਲੈਕੇ ਸੋਫੇ,ਬੈੱਡ ਹਰ ਪਾਸੇ ਦੀ ਸਫਾਈ ਕੀਤੀ ਜਾਂਦੀ ਹੈ । ਇਸ ਦੇ ਲਈ ਕੁਝ ਵਿਸ਼ਵਾਸ਼ ਦੀਆਂ ਐਰਤਾਂ ਨੂੰ ਕੰਮ ‘ਤੇ ਰੱਖਿਆ ਜਾਂਦਾ ਹੈ । ਜੇਕਰ ਘਰ ਵਿੱਚ ਕਿਸੇ ਚੀਜ਼ ਦੀ ਮੁਰੰਮਤ ਦੀ ਲੋੜ ਹੁੰਦੀ ਹੈ ਜਾਂ ਫਿਰ ਬਦਲਣ ਦੀ ਤਾਂ NRI’s ਨਾਲ ਸੰਪਰਕ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਪੂਰੀ ਕੋਟੇਸ਼ਨ ਬਣਾ ਕੇ ਭੇਜੀ ਜਾਂਦੀ ਹੈ ਮਨਜ਼ੂਰੀ ਤੋਂ ਬਾਅਦ ਪੂਰਾ ਕੰਮ ਕਰਾਕੇ ਦਿੱਤਾ ਜਾਂਦਾ ਹੈ । ਇਸ ਬਿਜਨੈਸ ਮਾਡਲ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੰਮ ਹੋਣ ਤੋਂ ਬਾਅਦ ਚਾਬੀਆਂ ਹਰਪ੍ਰੀਤ ਜਾਂ ਪਿਰ ਸੁਖਬੀਰ ਆਪਣੇ ਕੋਲ ਨਹੀਂ ਰੱਖ ਦੇ ਹਨ ਬਲਕਿ NRI’s ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੰਦੇ ਹਨ ਤਾਂਕੀ ਉਨ੍ਹਾਂ ਦੇ ਮਨ ਵਿੱਚ ਇਹ ਡਰ ਨਾ ਹੋਵੇ ਕਿ ਉਨ੍ਹਾਂ ਦੀ ਕੋਠੀ ਹੱੜਪੀ ਨਾ ਜਾਵੇ । ਇਸ ਦੌਰਾਨ NRI’s ਸੀਸੀਟੀਵੀ ਫੁਟੇਜ ਦੇ ਜ਼ਰੀਏ ਆਪਣੇ ਘਰ ‘ਤੇ ਨਜ਼ਰ ਰੱਖ ਦੇ ਹਨ । ਬਦਲੇ ਵਿੱਚ ਹਰਪ੍ਰੀਤ ਅਤੇ ਸੁਖਵੀਰ ਨੂੰ ਪੈਸੇ ਮਿਲ ਦੇ ਹਨ ।

ਪਰਵਾਸੀ ਪੰਜਾਬੀ ਹਰਪ੍ਰੀਤ ਅਤੇ ਸੁਖਵੀਰ ਤੋਂ ਖੁਸ਼

ਹਰਪ੍ਰੀਤ ਅਤੇ ਸੁਖਵੀਰ ਦੇ ਕੋਲ ਹੁਣ ਤੱਕ 50 NRI’s ਘਰਾਂ ਦੀ ਜ਼ਿੰਮੇਵਾਰੀ ਹੈ । ਦੋਆਬਾ ਖੇਤਰ ਦੇ ਚਾਰ ਜ਼ਿਲ੍ਹਿਆਂ,ਕਪੂਰਥਲਾ,ਜਲੰਧਰ,ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਤਾਂ ਜ਼ਿਆਦਾਤਰ ਘੜ ਜਿਹੜੇ ਖੰਡਰ ਬਣ ਚੁੱਕੇ ਸਨ ਉਨ੍ਹਾਂ ਦੀ ਨੁਹਾਰ ਦੋਵਾਂ ਦੋਸਤਾ ਨੇ ਆਪਣੇ ਬਿਜਨੈਸ ਮਾਡਲ ਦੇ ਜ਼ਰੀਏ ਬਦਲ ਦਿੱਤੀ ਹੈ । ਕੈਨੇਡਾ ਦੀ ਪ੍ਰੇਮਦੀਪ ਕੌਰ ਦਾ ਕਹਿਣਾ ਹੈ ਕਿ ਮੇਰੀ ਸੱਸ ਸਾਡੇ ਕੋਲ ਆਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਚਿੰਤਾ ਸੀ ਕਿ ਘਰ ਖਰਾਬ ਹੋ ਜਾਵੇਗਾ। ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਸਨ । ਪਰ ਹੁਣ ਅਸੀਂ ਚਿੰਤਾ ਮੁਕਤ ਹਾਂ,ਕੁਝ ਰੁੱਪਿਆ ਵਿੱਚ ਅਸੀਂ ਆਪਣੇ ਘਰ ਨੂੰ ਸੁਰੱਖਿਅਤ ਸਾਫ ਸੁਥਰਾ ਰੱਖਿਆ ਹੋਇਆ ਹੈ । ਉਨ੍ਹਾਂ ਨੇ ਦੱਸਿਆ ਇਸ ਤੋਂ ਪਹਿਲਾਂ ਅਸੀਂ ਘਰ ਦੀ ਸਾਫ ਸਫਾਈ ਦੇ ਲਈ ਪਿੰਡ ਵਿੱਚ ਇੱਕ ਔਰਤ ਰੱਖੀ ਸੀ ਪਰ ਅਸੀਂ ਉਸ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਸੀ ।

ਪ੍ਰੇਮਦੀਪ ਕੌਰ ਨੇ ਦੱਸਿਆ ਸਾਨੂੰ NRI’s ਦੋਸਤ ਤੋਂ ਹਰਪ੍ਰੀਤ ਅਤੇ ਸੁਖਵੀਰ ਦੀ ਕਾਫੀ ਤਾਰੀਫ ਸੁਣੀ ਸੀ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੀ ਸ਼ਰਤਾਂ ਦੇ ਨਾਲ ਜ਼ਿੰਮੇਵਾਰੀ ਉਸ ਨੂੰ ਦੇ ਦਿੱਤੀ । ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸ ਤੋਂ ਕਾਫੀ ਸੰਤੁਸ਼ਟ ਹਾਂ।

NRI ਜ਼ੋਰਾਵਰ ਸਿੰਘ ਦੱਸਦੇ ਹਨ ਕਿ ਅਸੀਂ ਆਪਣੇ ਘਰ ਦੀ ਸੰਭਾਲ ਦੀ ਜ਼ਿੰਮੇਵਾਰੀ ਉਸ ਸ਼ਖਸ ਨੂੰ ਦਿੱਤੀ ਸੀ ਜਿਸ ਨੂੰ ਅਸੀਂ ਜ਼ਮੀਨ ਦਾ ਠੇਕਾ ਦਿੱਤਾ ਸੀ । ਉਸ ਨੇ ਸਾਨੂੰ ਘਰ ਵਿੱਚ ਸਫਾਈ ਦਾ ਵਾਅਦਾ ਕੀਤਾ ਸੀ । ਉਹ ਸਾਨੂੰ ਘਰ ਦੀ ਚੰਗੀ ਹਾਲਤ ਹੋਣ ਦਾ ਯਕੀਨ ਦਿਵਾਉਂਦਾ ਸੀ ਪਰ ਹਕੀਕਤ ਇਸ ਤੋਂ ਵੱਖ ਸੀ । ਘਰ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ ਅਸੀਂ ਫਿਰ ਹਰਪ੍ਰੀਤ ਅਤੇ ਸੁਖਵੀਰ ਦੇ ਬਾਰੇ ਸੁਣਿਆ ਅਤੇ ਫਿਰ ਉਨ੍ਹਾਂ ਨੂੰ ਘਰ ਦੀ ਜ਼ਿੰਮੇਵਾਰੀ ਸੌਂਪੀ ਅਸੀਂ ਹੁਣ ਸੰਤੁਸ਼ਟ ਹਾਂ।

NRI’s ਨਾਲ ਧੋਖੇਬਾਜ਼ੀ ਦਾ ਸਭ ਤੋਂ ਤਾਜ਼ਾ ਉਦਾਹਰਣ NRI ਬਜ਼ੁਰਗ ਮਾਤਾ ਅਮਰਜੀਤ ਕੌਰ ਦਾ ਹੈ ਜਿਸ ਦੀ ਕੋਠੀ ਧੋਖੇ ਨਾਲ ਹੱੜਪੀ ਗਈ ਸੀ ਅਤੇ ਇਸ ਦਾ ਇਲਜ਼ਾਮ ਵਿਧਾਇਕ ਸਰਬਜੀਤ ਕੌਰ ਮਾਣੂਕੇ ‘ਤੇ ਲਗਿਆ ਸੀ । ਇਹ ਮਾਮਲਾ ਸਿਆਸੀ ਸੁਰੱਖਿਆ ਵਿੱਚ ਆਉਣ ਦੀ ਵਜ੍ਹਾ ਕਰਕੇ ਮਾਣੂਕੇ ਨੂੰ ਕੋਠੀ ਖਾਲੀ ਕਰਨੀ ਪਈ ਅਤੇ NRI ਬਜ਼ੁਰਗ ਮਾਤਾ ਅਮਰਜੀਤ ਕੌਰ ਨੂੰ ਆਪਣੀ ਕੋਠੀ ਵਾਪਸ ਮਿਲ ਗਈ । ਪਰ ਅਮਰਜੀਤ ਕੌਰ ਵਾਂਗ ਸਾਰੇ ਖੁਦਕਿਸਮਤ ਨਹੀਂ ਹੁੰਦੇ ਹਨ । ਤਕਰੀਬਨ 60 ਲੱਖ ਪ੍ਰਵਾਸੀ ਪੰਜਾਬੀ ਪੂਰੀ ਦੁਨੀਆ ਵਿੱਚ ਰਹਿੰਦੇ ਹਨ । ਇਸ ਵਾਰ NRI ਸੰਮੇਲਨ ਵਿੱਚ 659 ਸ਼ਿਕਾਇਤਾਂ ਮਿਲਿਆ ਇਸ ਵਿੱਚ ਜ਼ਿਆਦਾਤਰ ਜਾਇਦਾਦ ਨਾਲ ਜੁੜੇ ਮਾਮਲੇ ਸਨ । ਪਰ ਹਰਪ੍ਰੀਤ ਸਿੰਘ ਤੇ ਸੁਖਵੀਰ ਦੇ ਜਿਸ ਤਰ੍ਹਾਂ NRI’s ਦੀਆਂ ਮੁਸ਼ਕਿਲਾਂ ਨੂੰ ਆਪਣੇ ਲਈ ਮੌਕੇ ਵਿੱਚ ਬਦਲਿਆ ਅਤੇ ਬਿਜਨੈਸ ਖੜਾ ਕੀਤਾ ਉਹ ਕਾਬਿਲੇ ਤਾਰੀਫ ਹੈ । ਇਸ ਬਿਜਨੈਸ ਦੇ ਜ਼ਰੀਏ ਉਹ ਕਰੋੜਾਂ ਰੁਪਏ ਕਮਾ ਸਕਦੇ ਹਨ ।ਪਰ ਇਸ ਲਈ ਜ਼ਰੂਰਤ ਹੋਵੇਗੀ ਇੱਕ ਅਜਿਹੀ ਇਮਾਰਦਾਰ ਟੀਮ ਜੋ ਸਰਵਿਸ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਾ ਕਰ ਸਕੇ ਅਤੇ NRI’s ਵਿਸ਼ਵਾਸ਼ ‘ਤੇ ਖਰੀ ਉਤਰ ਸਕੇ । ਕਿਉਂਕਿ ਇਹ ਪੂਰਾ ਬਿਜਨੈੱਸ ਮਾਡਲ ਸਰਵਿਸ ‘ਤੇ ਅਧਾਰਤ ਹੈ ।