Punjab

ਆਪ ਵਿਧਾਇਕ ਦਾ ਰਿਸ਼ਵਤ ਦੇ ਮਾਮਲੇ ਵਿੱਚ ਵੱਡਾ ਐਕਸ਼ਨ ! ਰੰਗੇ ਹੱਥੀ ਲੇਬਰ ਵਿਭਾਗ ਦੀ ਔਰਤ ਮੁਲਾਜ਼ਮ ਸਮੇਤ 2 ਨੂੰ ਫੜਿਆ

ਬਿਉਰੋ ਰਿਪੋਰਟ : ਖੰਨਾ ਦੇ ਪਾਇਲ ਵਿਧਾਨਸਭਾ ਵਿੱਚ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਰ ਵਿੱਚ ਬੈਠੀ ਔਰਤ ਅਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ । ਦੋਵੇ ਲੇਬਰ ਵਿਭਾਗ ਦੇ ਨਾਲ ਸਬੰਧਤ ਹਨ । ਉਹ ਕਾਰ ਵਿੱਚ ਬੈਠ ਕੇ ਰਿਸ਼ਵਤ ਦੀ ਰਕਮ ਦੀ ਗਿਣਤੀ ਕਰ ਰਹੇ ਸੀ ਤਾਂ ਉਨ੍ਹਾਂ ਫੜ ਲਿਆ ਗਿਆ ।

ਵਿਧਾਇਕ ਦੇ ਕੋਲ ਸ਼ਿਕਾਇਤ ਆ ਰਹੀ ਸੀ ਕਿ ਲੇਬਰ ਡਿਪਾਰਟਮੈਂਡ ਵਿੱਚ ਕਾਫੀ ਰਿਸ਼ਵਤ ਚੱਲ ਰਹੀ ਹੈ। ਮੈਡੀਕਲ ਕਲੇਮ ਪਾਸ ਕਰਾਉਣ ਸਮੇਤ ਹੋਰ ਕੰਮਾਂ ਦੇ ਬਦਲੇ ਪੈਸੇ ਲਏ ਜਾਂਦੇ ਹਨ । ਇਹ ਤਾਜ਼ਾ ਕੇਸ ਸਾਹਮਣੇ ਆਇਆ ਸੀ ਜਿਸ ਵਿੱਚ 3 ਲੱਖ 80 ਹਜ਼ਾਰ ਰੁਪਏ ਦਾ ਮੈਡੀਕਲ ਕਲੇਮ ਪਾਸ ਕਰਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ ।

ਸਬੰਧਿਤ ਸ਼ਖਸ ਨੇ ਇਸ ਦੀ ਜਾਣਕਾਰੀ ਵਿਧਾਇਕ ਗਿਆਸਪੁਰਾ ਨੂੰ ਦਿੱਤੀ ਗਈ ਹੈ । ਵਿਧਾਇਕ ਨੇ ਟਰੈਪ ਲਗਾਕੇ ਰਿਸ਼ਵਤ ਮੰਗਣ ਵਾਲੇ ਨੂੰ ਪਾਇਲ ਵਿੱਚ ਬੁਲਾਇਆ । ਪਹਿਲਾਂ ਤੋਂ ਹੀ ਨੋਟ ਫੋਟੋ ਸਟੇਟ ਕਰਵਾਏ ਗਏ ।ਕਾਰ ਵਿੱਚ ਲੇਬਰ ਵਿਭਾਗ ਦੀ ਇੱਕ ਔਰਤ ਅਤੇ ਨੌਜਵਾਨ ਆਏ। ਜਿੰਨਾਂ ਨੇ 10 ਹਜ਼ਾਰ ਰੁਪਏ ਰਿਸ਼ਵਤ ਲਈ । ਦੋਵੇ ਕਾਰ ਵਿੱਚ ਰਿਸ਼ਵਤ ਦੇ ਨੋਟਾਂ ਦੀ ਗਿਣਤੀ ਕਰ ਰਹੇ ਸੀ ਤਾਂ ਹੀ ਆਪਣੀ ਕਾਰ ਨੂੰ ਲੈਕੇ ਵਿਧਾਇਕ ਗਿਆਸਪੁਰਾ ਟੀਮ ਸਮੇਤ ਪਹੁੰਚ ਗਏ । ਕਾਰ ਵਿੱਚ ਨੋਟ ਗਿਨ ਰਹੇ ਨੌਜਵਾਨ ਅਤੇ ਔਰਤਾਂ ਨੂੰ ਰੰਗੇ ਹੱਥੀ ਫੜ ਲਿਆ।

ਪੁਲਿਸ ਦੇ ਹਵਾਲੇ ਦੋਵੇ

ਵਿਧਾਇਕ ਗਿਆਸਪੁਰ ਨੇ ਮੌਕੇ ‘ਤੇ ਡੀਐੱਸਪੀ ਨਿਖਿਲ ਗਰਗ ਨੂੰ ਕਾਰਵਾਈ ਦੇ ਲਈ ਬੁਲਾਇਆ। ਰਿਸ਼ਵਤ ਲੈਣ ਵਾਲੇ ਦੋਵੇ ਮੁਲਜ਼ਮ ਪੁਲਿਸ ਦੇ ਹਵਾਲੇ ਕੀਤੇ ਗਏ । ਇਨ੍ਹਾਂ ਦੇ ਖਿਲਾਫ FIR ਦਰਜ ਕਰਨ ਦੇ ਲਈ ਕਿਹਾ ਹੈ। ਜਲਦ ਮੁਲਜ਼ਮਾਂ ਦੇ ਖਿਲਾਫ ਪੁਲਿਸ ਅੱਗੇ ਦੀ ਕਾਰਵਾਈ ਵੀ ਕਰੇਗੀ । ਇਸ ਐਕਸ਼ਨ ਦੇ ਬਾਅਦ ਵਧਾਇਕ ਗਿਆਨਸਪੁਰਾ ਨੇ ਕਿਹਾ ਲੇਬਰ ਵਿਭਾਗ ਵਿੱਚ ਕਾਫੀ ਸ਼ਿਕਾਇਤਾ ਆ ਰਹੀਆਂ ਸਨ । ਇਹ ਦੋਵੇ ਅੱਗੇ ਕਿਸ ਨੂੰ ਪੈਸਾ ਦਿੰਦੇ ਸਨ ਉਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਹੋਰ ਲੋਕ ਵੀ ਸ਼ਿਕੰਜੇ ਵਿੱਚ ਆਉਣਗੇ। ਰਿਸ਼ਵਤ ਦੇ ਮਾਮਲੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ।