‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ‘ਚ ਨਾਸਾ ਦੇ ਟ੍ਰਾਂਜ਼ਿਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ ਜ਼ਰੀਏ MIT ਦੀ ਅਗਵਾਈ ਵਾਲੇ ਮਿਸ਼ਨ ਨੇ ਇਕ ਅਜੀਬ ਪਲੈਨੇਟ ਦੀ ਖੋਜ ਕੀਤੀ ਹੈ, ਜਿੱਥੇ ਸਿਰਫ਼ 16 ਘੰਟੇ ਦਾ ਇਕ ਸਾਲ ਹੁੰਦਾ ਹੈ। ਐਸਟ੍ਰੋਨੌਮਰਜ਼ ਨੇ ਇਸ ਗ੍ਰਹਿ ਦਾ ਨਾਂ TOI-2109b ਰੱਖਿਆ ਹੈ। ਖਗੋਲ ਵਿਗਿਆਨੀਆਂ ਨੇ ਹੁਣ ਤਕ ਸੌਰ ਮੰਡਲ ਦੇ ਬਾਹਰ 4000 ਤੋਂ ਜ਼ਿਆਦਾ ਗ੍ਰਹਿਆਂ ਦੀ ਖੋਜ ਕੀਤੀ ਹੈ। ਇਨ੍ਹਾਂ ਵਿਚੋਂ ਕਈ ਗ੍ਰਹਿ ਅਜਿਹੇ ਹਨ ਜਿਹੜੇ ਧਰਤੀ ਵਾਂਗ ਹੀ ਸੂਰਜ ਦੀ ਪਰਿਕਰਮਾ ਕਰਦੇ ਹਨ। ਹਾਲਾਂਕਿ ਇਨ੍ਹਾਂ ਦੀ ਧਰਤੀ ਤੋਂ ਦੂਰੀ ਹਜ਼ਾਰਾਂ ਪ੍ਰਕਾਸ਼ ਸਾਲ ਹੈ।
ਖਗੋਲ ਵਿਗਿਆਨੀਆਂ ਨੇ ਜਿਹੜੇ ਨਵੇਂ ਗ੍ਰਹਿ ਦੀ ਖੋਜ ਕੀਤੀ ਹੈ, ਉਹ ਇਕ ਗੈਸੀਯ ਗ੍ਰਹਿ ਹੈ ਜਿਸ ਨੂੰ ਹੌਟ ਜੁਪਿਟਰ ਵੀ ਕਿਹਾ ਗਿਆ ਹੈ। ਐਸਟ੍ਰੋਨੌਮਰਜ਼ ਨੇ ਹੁਣ ਤਕ ਅਜਿਹਾ ਗ੍ਰਹਿ ਨਹੀਂ ਲੱਭਿਆ ਸੀ। ਪਿਛਲੇ ਕੁਝ ਸਾਲਾਂ ‘ਚ ਐਸਟ੍ਰੋਨੌਮਰਜ਼ ਨੇ ਕਈ ਸਾਰੇ ਹੌਟ ਜੁਪਿਟਰ ਦੀ ਖੋਜ ਕੀਤੀ ਹੈ। ਅਸਲ ਵਿਚ ਇਹ ਪਲੈਨੇਟ ਸਾਡੇ ਸੌਰ ਮੰਡਲ ‘ਚ ਪਾਏ ਜਾਣ ਵਾਲੇ ਬ੍ਰਹਿਸਪਤੀ ਵਾਂਗ ਹੀ ਹਨ।ਨ ਹੌਟ ਜੁਪਿਟਰ ਪਲੈਨੇਟ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਆਪਣੇ ਸੂਰਜ ਦੀ ਪਰਿਕਰਮਾ 10 ਦਿਨਾਂ ਤੋਂ ਵੀ ਘੱਟ ਮਿਆਦ ‘ਚ ਕਰ ਲੈਂਦੇ ਹਨ।
ਦੱਸਿਆ ਗਿਆ ਹੈ ਕਿ ਹੌਟ ਜੁਪਿਟਰ ਗ੍ਰਹਿ ਜਿੱਥੇ 10 ਦਿਨਾਂ ਤੋਂ ਘੱਟ ਮਿਆਦ ‘ਚ ਆਪਣੇ ਸੂਰਜ ਦੀ ਪਰਿਕਰਮਾ ਕਰ ਲੈਂਦੇ ਹਨ, ਉੱਥੇ ਹੀ TOI-2109b ਇਸ ਮਾਮਲੇ ‘ਚ ਕਿਤੇ ਜ਼ਿਆਦਾ ਅੱਗੇ ਹੈ, ਇਸ ਲਈ TOI-2109b ਗ੍ਰਹਿ ਕਿਸੇ ਛੋਟੇ ਤਾਰੇ ਦੇ ਤਾਪਮਾਨ ਜਿੰਨਾ ਹੀ ਗਰਮ ਹੈ।
TOI-2109b ਹੁਣ ਤਕ ਲੱਭਿਆ ਗਿਆ ਦੂਸਰਾ ਸਭ ਤੋਂ ਗਰਮ ਗ੍ਰਹਿ ਹੈ। ਸਿਰਫ਼ 16 ਘੰਟੇ ‘ਚ ਤਾਰੇ ਦੀ ਪਰਿਕਰਮਾ ਕਰਨ ਵਾਲੇ TOI-2109b ਦੀ ਖੋਜ NASA ਦੇ ਟ੍ਰਾਂਜ਼ਿਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ (TESS) ਜ਼ਰੀਏ ਕੀਤੀ ਗਈ ਹੈ। ਹਾਲ ਹੀ ‘ਚ ਇਸ ਖੋਜ ਸਬੰਧੀ ਐਸਟ੍ਰੋਨੌਮਿਕਲ ਜਰਨਲ ‘ਚ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਖੋਜ ਦੇ ਪ੍ਰਮੁੱਖ ਲੇਖਕ ਇਆਨ ਵੋਂਗ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਦੀ ਜਾਣਕਾਰੀ ਦੇਣ ਵਿਚ ਸਮਰੱਥ ਹੋ ਸਕਦੇ ਹਾਂ ਕਿ ਇਹ ਗ੍ਰਹਿ ਇਕ ਜਾਂ ਦੋ ਸਾਲ ‘ਚ ਆਪਣੇ ਤਾਰੇ ਦੇ ਨੇੜੇ ਕਿਵੇਂ ਜਾ ਰਿਹਾ ਹੈ। ਹਾਲਾਂਕਿ ਵੋਂਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਸੀਂ ਇਸ ਨੂੰ ਆਪਣੇ ਜੀਵਨ ਕਾਲ ‘ਚ ਆਪਣੇ ਤਾਰੇ ਨਾਲ ਟਕਰਾਉਂਦੇ ਹੋਏ ਨਹੀਂ ਦੇਖ ਸਕਾਂਗੇ।