Punjab

ਪੰਜਾਬ ਦਾ ਨੌਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ ! ‘ਬਚ ਸਕਦਾ ਸੀ’ ! ਹਜ਼ਾਰ ਇਸੇ ਆਸ ‘ਚ ਚੱਲੇ ਗਏ !

ਬਿਉਰੋ ਰਿਪੋਰਟ : ਨਸ਼ੇ ਦੀ ਲੱਤ ਦੀ ਵਜ੍ਹਾ ਕਰਕੇ ਪਟਿਆਲਾ ਦੇ ਇੱਕ ਨੌਜਵਾਨ ਦੀ ਜਾਨ ਚੱਲੀ ਗਈ । ਬਾਜਵਾ ਕਾਲੋਨੀ ਦੇ ਰਹਿਣ ਵਾਲੇ 22 ਸਾਲ ਦੇ ਕ੍ਰਿਸ਼ਣ ਦੀ ਦੇਰ ਰਾਤ ਮੌਤ ਹੋ ਗਈ । ਅਰਬਨ ਅਸਟੇਟ ਪੁਲਿਸ ਸਟੇਸ਼ਨ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਮਾਂ ਉਮਾ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਨਾਲ ਨਸ਼ਾ ਕਰਨ ਵਾਲੇ ਨੌਜਵਾਨ ਰਿਸ਼ੂ ਆਪਣੇ ਪਿਤਾ ਦੇ ਨਾਲ ਮੌਕੇ ਤੋਂ ਭੱਜ ਗਿਆ ਅਤੇ ਪੁੱਤਰ ਨੂੰ ਸਹੀ ਸਮੇਂ ਹਸਪਤਾਲ ਨਹੀਂ ਪਹੁੰਚਾਇਆ ਗਿਆ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ।

ਪੁਲਿਸ ਦੇ ਮੁਤਾਬਿਕ ਕ੍ਰਿਸ਼ਨ ਕਈ ਮਹੀਨਿਆਂ ਤੋਂ ਨਸ਼ੇ ਦਾ ਆਦੀ ਸੀ, ਦੇਰ ਸ਼ਾਮ ਉਹ ਦੋਵੇ ਨਸ਼ੇ ਦੀ ਓਵਰਡੋਜ਼ ਲੈਣ ਲੱਗੇ ਸਨ। ਜਿਸ ਦੀ ਵਜ੍ਹਾ ਕਰਕੇ ਕ੍ਰਿਸ਼ਣ ਪਹਿਲਾਂ ਬੇਹੋਸ਼ ਹੋ ਗਿਆ ਤਾਂ ਦੋਸਤ ਰਿਸ਼ੂ ਨੇ ਫੋਨ ਕਰਕੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਫਿਰ ਉਹ ਭੱਜ ਗਏ । ਰਿਸ਼ੂ ਦੇ ਪਿਤਾ ਨੇ ਵੀ ਕ੍ਰਿਸ਼ਣ ਦੀ ਮਦਦ ਨਹੀਂ ਕੀਤੀ ਅਤੇ ਪਰਿਵਾਰ ਨੂੰ ਨਹੀਂ ਦੱਸਿਆ । ਬੇਹੋਸ਼ੀ ਦੀ ਹਾਲਤ ਵਿੱਚ ਕ੍ਰਿਸ਼ਣ ਦੇ ਆਲੇ ਦੁਆਲੇ ਦੇ ਲੋਕਾਂ ਨੇ ਵੇਖਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

FIR ਦਰਜ ਕੀਤੀ ਗਈ

ਕੇਸ ਦੇ ਜਾਂਚ ਅਧਿਕਾਰੀ ASI ਕੁਲਦੀਪ ਸਿੰਘ ਨੇ ਕਿਹਾ ਮਾਂ ਉਮਾ ਦੇ ਬਿਆਨਾਂ ਦੇ ਅਧਾਰ ‘ਤੇ ਰਿਸ਼ੂ ਅਤੇ ਉਸ ਦੇ ਪਿਤਾ ਦਰਸ਼ਨ ਸਿੰਘ ਖਿਲਾਫ FIR ਦਰਜ ਕਰ ਦਿੱਤੀ ਗਈ ਹੈ,ਦੋਵਾ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਉਧਰ ਨਸ਼ੇ ਨੂੰ ਲੈਕੇ ਜਿਹੜਾ ਤਾਜ਼ਾ ਅੰਕੜਿਆ ਆਇਆ ਹੈ ਉਹ ਹੈਰਾਨ ਕਰਨ ਵਾਲਾ ਹੈ,ਨਸ਼ੇ ਦੀ ਸਮੱਗਲਿੰਗ ਵਿੱਚ ਦੇਸ਼ ਤੋਂ 9631 ਔਰਤਾਂ ਨੂੰ ਫੜਿਆ ਗਿਆ ਹੈ ਜਿੰਨਾਂ ਵਿੱਚ 3164 ਔਰਤਾਂ ਪੰਜਾਬ ਦੀਆਂ ਹਨ ਯਾਨੀ ਤਕਰੀਬਨ 33 ਫੀਸਦੀ । ਸਰਕਾਰੀ ਦਾਅਵਿਆਂ ਦੇ ਮੁਤਾਬਿਕ 1 ਅਪ੍ਰੈਲ 2020 ਤੋਂ 31 ਮਾਰਚ 2023 ਤੱਕ 266 ਮੌਤਾਂ ਨਸ਼ੇ ਦੀ ਵੱਧ ਮਾਤਰਾ ਕਾਰਨ ਹੋਈਆਂ ਹਨ । ਜਦਕਿ ਅਸਲ ਅੰਕੜਾ ਕਾਫੀ ਜ਼ਿਆਦਾ ਹੈ । NDPS ਮਾਮਲਿਆਂ ਵਿੱਚ 1 ਲੱਖ ਦੀ ਅਬਾਦੀ ਪਿੱਛੇ ਪੰਜਾਬ ਵਿੱਚ ਜਿਹੜੇ ਕੇਸ ਹਨ ਉਹ ਸਭ ਤੋਂ ਜ਼ਿਆਦਾ ਹਨ । ਪੰਜਾਬ ਪੁਲਿਸ ਵਲੋਂ ਜਾਰੀ ਅੰਕੜਿਆ ਮੁਤਾਬਿਕ NDPS ਅਧੀਨ 23,482 ਮੁਕੱਦਮੇ ਅਤੇ 32006 ਨਸ਼ਾ ਤਸਕਰ ਗਿ੍ਫ਼ਤਾਰ ਕੀਤੇ ਗਏ ਹਨ ਜਦਕਿ 2582 ਭਗੌੜਿਆਂ ਵੀ ਫੜਿਆ ਗਿਆ ਹੈ ।