India

ਓਮੀਕ੍ਰੋਨ ਦੀ ਸਮਰੱਥਾ ਡੈਲਟਾ ਨਾਲੋਂ 70 ਗੁਣਾ ਵੱਧ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ ਇਸ ਕਾਰਨ ਹੋਣ ਵਾਲੀ ਬਿਮਾਰੀ ਦੀ ਗੰਭੀਰਤਾ ਬਹੁਤ ਘੱਟ ਹੋਣ ਦੀ ਸੰਭਾਵਨਾ ਹੈ।

ਹਾਂਗਕਾਂਗ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਸ ਵੇਰੀਐਂਟ ’ਤੇ ਕੀਤੇ ਗਏ ਅਧਿਐਨ ਤੋਂ ਪਾਇਆ ਕਿ ਇਹ ਵੇਰੀਐਂਟ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਓਮੀਕ੍ਰੋਨ, ਮਾਨਵ ਬ੍ਰੋਨਕਸ ’ਚ ਡੈਲਟਾ ਤੇ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਇਨਫੈਕਸ਼ਨ ਕਰਦਾ ਹੈ। ਬ੍ਰੋਨਕਸ ਹੇਠਲੇ ਸਾਹ ਪ੍ਰਣਾਲੀ ’ਚ ਇਕ ਮਾਰਗ ਜਾਂ ਹਵਾ ਮਾਰਗ ਹੈ ਜੋ ਫੇਫਡ਼ਿਆਂ ’ਚ ਹਵਾ ਦਾ ਸੰਚਾਲਨ ਕਰਦਾ ਹੈ। ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੇਫਡ਼ਿਆਂ ’ਚ ਓਮੀਕ੍ਰੋਨ ਦੀ ਇਨਫੈਕਸ਼ਨ ਮੂਲ ਸਾਰਸ-ਸੀਓਵੀ-2 ਦੀ ਤੁਲਨਾ ’ਚ ਕਾਫ਼ੀ ਘੱਟ ਹੈ, ਜੋ ਰੋਗ ਦੀ ਘੱਟ ਗੰਭੀਰਤਾ ਦਾ ਸੰਕੇਤ ਦਿੰਦਾ ਹੈ।

ਸ਼ੋਧਕਰਤਾਵਾਂ ਨੇ ਓਮੀਕ੍ਰੋਨ ਦੀ ਇਨਫੈਕਸ਼ਨ ਦੀ ਤੀਬਰਤਾ ਤੇ ਰੋਗ ਦੀ ਘੱਟ ਗੰਭੀਰਤਾ ਨੂੰ ਸਮਝਣ ਲਈ ਸਾਹ ਪਥ ਦੀ ਐਕਸ-ਵੀਵੋ ਕਲਚਰ ਦੀ ਵਰਤੋਂ ਕੀਤੀ ਹੈ। ਇਸ ਵਿਧੀ ’ਚ ਸਾਹ ਪਥ ਦੇ ਵਾਇਰਲ ਰੋਗਾਂ ਦੀ ਜਾਂਚ ਲਈ ਕੱਢੇ ਗਏ ਫੇਫਡ਼ੇ ਦੇ ਟਿਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਹੈ।