India International

ਅਮਰੀਕੀ ਬੈਟਰੀ ਸਟਾਰਟਅਪ ਨੇ ਭਾਰਤੀ ਸੀਈਓ ਨੂੰ ਕਰ ਦਿੱਤਾ ਮਾਲਾਮਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਟਰਨੈਸ਼ਨਲ ਜਾਬ ਮਾਰਕਿਟ ਵਿਚ ਇੰਡੀਅਨ ਸੀਈਓ ਦੀ ਵਧਦੀ ਲੋਕਪਿ੍ਰਅਤਾ ਤੇ ਡਿਮਾਂਡ ਦਰਮਿਆਨ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਇਕ ਅਮਰੀਕਨ ਬੈਟਰੀ ਸਟਾਰਟਅਪ ਨੇ ਆਪਣੇ ਇੰਡੀਅਨ ਸੀਈਓ ਨੂੰ ਮਲਟੀ ਬਿਲੀਅਨ ਡਾਲਰ ਦਾ ਪੇ ਪੈਕੇਜ ਦਿੱਤਾ ਹੈ। ਇਸ ਪੈਕੇਜ ਨੂੰ ਟੈਸਲਾ ਦੇ ਸੀਈਓ ਐਲਨ ਮਸਕ ਵਰਗਾ ਮੰਨਿਆ ਜਾ ਰਿਹਾ ਹੈ। ਸਾਲਿਡ ਸਟੇਟ ਬੈਟਰੀ ਸਟਾਰਟਅਪ ਕਵਾਂਟਮਸਕੇਪ ਦੇ ਸ਼ੇਅਰ ਹੋਲਡਰਸ ਨੇ ਆਪਣੇ ਉੱਚ ਅਧਿਕਾਰੀ ਲਈ ਇਸ ਮਲਟੀ ਬਿਲੀਅਨ ਡਾਲਰ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਮਝੌਤੇ ਤਹਿਤ, ਕੰਪਨੀ ਦੇ ਸੀਈਓ ਜਗਦੀਪ ਸਿੰਘ ਜੇਕਰ ਤੈਅ ਟੀਚੇ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ 2.3 ਬਿਲੀਅਨ ਡਾਲਰ ਮਤਲਬ 17 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਵੈਲਿਊ ਦੇ ਸ਼ੇਅਰ ਮਿਲਣਗੇ। ਪ੍ਰਾਕਸੀ ਐਡਵਾਇਜ਼ਰੀ ਫਰਮ ਗਲਾਸ ਲੇਵਿਸ ਨੇ ਇਹ ਅੰਦਾਜ਼ਾ ਲਗਾਇਆ ਹੈ।ਦੇ ਸਾਲਾਨਾ ਸ਼ੇਅਰ ਹੋਲਡਰਸ ਮੀਟਿੰਗ ਵਿਚ ਇਸ ਪੈਕੇਜ ਨੂੰ ਸ਼ੇਅਰਧਾਰਕਾਂ ਨੇ ਪਾਸ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਫਾਈਨਲ ਟੈਲੀ ਬਾਅਦ ਵਿਚ ਉਪਲਬੱਧ ਕਰਵਾਈ ਜਾਵੇਗੀ।