International

ਟਰੰਪ ਦੀ ਭਾਰਤ-ਚੀਨ ਵਿਚਾਲੇ ਸੁਲ੍ਹਾ ਕਰਵਾਉਣ ਦੀ ਇੱਛਾ ਰਹੀ ਅਧੂਰੀ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ WHO ਯਾਨਿ ਵਿਸ਼ਵ ਸਿਹਤ ਜਥੇਬੰਧੀ ਨਾਲ ਆਖ਼ਰ ਕਾਰ ਤੋੜ ਦਿੱਤੇ ਹਨ। ਟਰੰਪ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਵਾਸ਼ਿੰਗਟਨ ਵਿਸ਼ਵ ਸਿਹਤ ਸੰਗਠਨ ਨਾਲ ਆਪਣੇ ਰਿਸ਼ਤੇ ਖ਼ਤਮ ਕਰਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਚੀਨ ‘ਤੇ ਕਈ ਵਪਾਰਿਕ ਤੇ ਡਿਪਲੋਮੈਟਿਕ ਫੈਸਲੇ ਵੀ ਲਏ।

ਟਰੰਪ ਨੇ ਵ੍ਹਾਈਟ ਹਾਊਸ ਤੋਂ ਐਲਾਨ ਕੀਤਾ ਕਿ ਅਮਰੀਕਾ ਵਿੱਚ ਚੀਨ ਦੇ ਖੋਜ ਕਰਤਾ ‘ਤੇ ਰੋਕ ਲਾ ਦਿੱਤੀ ਜਾਵੇ ਅਤੇ ਉਨ੍ਹਾਂ ਨੇ ਚੀਨ ਦੀਆਂ ਕਈ ਕੰਪਨੀਆਂ ਜਿਹੜੀਆਂ ਅਮਰੀਕੀ ਸਟਾਕ ਐਕਸਚੈਂਜ ਵਿੱਚ ਆਉਂਦੀਆਂ ਨੇ ਤੇ ਅਮਰੀਕੀ ਕਾਨੂੰਨ ਦੇ ਮੱਦੇਨਜ਼ਰ ਨਹੀਂ ਚਲਦੀਆਂ ਓਨ੍ਹਾਂ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਵੀ ਐਲਾਨ ਵੀ ਕੀਤਾ ਹੈ।

ਇਸ ਦੇ ਨਾਲ ਹਾਂਗਕਾਂਗ ਦੇ ਨਾਲ ਵਪਾਰਿਕ ਅਤੇ ਯਾਤ੍ਰਿਕ ਸੰਬੰਧ ‘ਤੇ ਰੋਕ ਲਾਉਣ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ ਟਰੰਪ ਨੇ ਆਪਣੇ ਪਿਛਲੇਂ ਪ੍ਰਬੰਧ ‘ਤੇ ਵੀ ਇਲਜ਼ਾਮ ਲਾਇਆ ਕਿ ਚੀਨ ਨੇ ਪਿਛਲੀ ਸਰਕਾਰ ‘ਤੇ ਵੀ ਇਲਜ਼ਾਮ ਦਿੱਤਾ ਕਿ ਉਨ੍ਹਾਂ ਨੇ ਚੀਨ ਨੂੰ ਅਮਰੀਕਾ ਨਾਲ ਧੋਖਾ ਕਰਨ ਦਾ ਮੌਕਾ ਦਿੱਤਾ ਅਤੇ ਉਹ ਇਹ ਬਿਲਕੁਲ ਵੀ ਬਰਦਾਸ਼ ਨਹੀਂ ਕਰਨਗੇ ਅੱਗੇ ਕਿੱਸੇ ਵੀ ਸਵਾਲ ਦਾ ਜਵਾਬ ਨਾ ਦਿੰਦੇ ਹੋਏ ਆਪਣੀ ਗੱਲ ਕਹਿਕੇ ਪ੍ਰੈਸ ਕਾਨਫਰੰਸ ਖ਼ਤਮ ਕਰ ਗਏ। ਇਸ ਕਾਨਫਰੰਸ ‘ਚ ਬੈਠੇ ਕਈ ਪੱਤਰਕਾਰਾਂ ਨੇ ਸਵਾਲ ਪੁੱਛਣ ਦੀ ਮੰਗ ਕੀਤੀ ਪਰ ਓਨ੍ਹਾਂ ਨੇ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ।

ਵਿਸ਼ਵ ਪੱਧਰ ਸਿਹਤ ਸਲ੍ਹਾਕਾਰਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਦੇ ਟਾਈਮ ਟਰੰਪ ਦਾ ਇੰਜ ਫੈਸਲਾ ਲੈਣਾ ਬਹੁਤ ਖ਼ਤਰਨਾਕ ਹੈ। ਜਦਕਿ ਓਬਾਮਾ ਪ੍ਰਸ਼ਾਸਨ ਵਿੱਚ ਸਿਹਤ ਲਈ ਸਾਬਕਾ ਸਹਾਇਕ ਸਕੱਤਰ ਡਾ: ਹੋਵਰਡ ਕੋਹ ਨੇ ਕਿਹਾ, ਇਹ ਫੈਸਲਾ ਸਚਮੁੱਚ ਬਹੁਤ ਘੱਟ ਦੂਰਅੰਦੇਸ਼ੀ ਵਾਲਾ ਹੈ ਅਤੇ ਮਾੜੀ ਸਲਾਹ ਵਾਲਾ ਹੈ, ਇਹ ਸਭ ਕੁੱਝ ਅਮਰੀਕੀ ਜਾਨਾਂ ਨੂੰ ਜੋਖ਼ਮ ਵਿੱਚ ਪਾਉਂਦਾ ਹੈ।

ਸੋਚਨ ਵਾਲੀ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਇਸ ਮਹਾਂਮਾਰੀ ਦੇ ਟਾਈਮ ਇਹੋ ਜਿਹੇ ਫੈਸਲੇ ਲੈਣ ਨਾਲ ਸਮਾਜਿਕ ਭਲਾਈ ਕਿਵੇਂ ਦਿੱਖ ਰਹੀ ਹੈ ਕਿਵੇਂ ਉਹ ਅਮਰੀਕੀ ਸਮਾਜ ਨੂੰ ਅਤੇ ਸੰਸਾਰ ਵਿੱਚ ਹੋਰ ਵਸਦੇ ਲੋਕਾਂ ਨੂੰ ਇਸ ਫੈਸਲੇ ਤੋਂ ਪਭਾਵਿਤ ਕਰ ਸਕਦੇ ਹਨ।