India International Punjab

ਅੱਜ ਗੁੱਡ ਫ੍ਰਾਈ-ਡੇ ਹੈ : ਕਿਉਂ ਹੈ ਈਸਾ ਮਸੀਹ ਨਾਲ ਜੁੜਿਆ ਇਹ ਦਿਨ ਖ਼ਾਸ, ਪੜ੍ਹੋ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ ਦਾ ਦਿਨ ਗੁੱਡ ਫ੍ਰਾਈ-ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪ੍ਰਭੂ ਈਸਾ ਮਸੀਹ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਗਿਰਜਾਂਘਰਾ ‘ਚ ਵਿਸ਼ੇਸ਼ ਪ੍ਰਾਰਥਾ ਸਭਾਵਾਂ ਕਰਵਾਈਆਂ ਜਾਂਦੀਆਂ ਹਨ। ਪੂਰੀ ਦੁਨੀਆਂ ਇਹ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੀ ਹੈ। ਗੁੱਡ ਫਰਾਇਡੇ ਦਾ ਤਿਉਹਾਰ ਈਸਟਰ ਸੰਡੇ ਤੋਂ ਪਹਿਲਾਂ ਆਉਣ ਵਾਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਇਸ ਤਿਉਹਾਰ ਨੂੰ ਪ੍ਰਭੂ ਯਿਸ਼ੂ ਦੇ ਬਲੀਦਾਨ ਦੇ ਤੌਰ ‘ਤੇ ਵੀ ਯਾਦ ਕੀਤਾ ਜਾਂਦਾ ਹੈ। ਈਸਾਈ ਧਰਮ ਨੂੰ ਮੰਨਣ ਵਾਲੇ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ।

ਯਿਸ਼ੂ ਮਸੀਹ ਨਾਲ ਗੁੱਡ ਫ੍ਰਾਈ-ਡੇ ਦਾ ਸੰਬੰਧ

ਅੰਧ ਵਿਸ਼ਵਾਸ ਤੇ ਝੂਠ ਫੈਲਾਉਣ ਵਾਲੇ ਧਰਮਗੁਰੂਆਂ ਨੂੰ ਜਦੋਂ ਯਿਸ਼ੂ ਦੀ ਵਧਦੀ ਲੋਕਪ੍ਰਿਯਤਾ ਤੋਂ ਪਰੇਸ਼ਾਨੀ ਹੋਣ ਲੱਗੀ ਤਾਂ ਉਨ੍ਹਾਂ ਨੇ ਕਲਵਾਰੀ ‘ਚ ਸ਼ੁੱਕਰਵਾਰ ਨੂੰ ਯਿਸ਼ੂ ਮਸੀਹ ਨੂੰ ਸੂਲੀ ‘ਤੇ ਲਟਕਾ ਦਿੱਤਾ ਸੀ। ਪਰਮਾਤਮਾ ਪ੍ਰਤੀ ਯਿਸ਼ੂ ਦੇ ਪਾਕ ਵਿਚਾਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਇਨ੍ਹਾਂ ਸਭ ਨੂੰ ਦੇਖਕੇ ਕੁਝ ਸਵਾਰਥੀ ਲੋਕਾਂ ਨੇ ਬਾਦਸ਼ਾਹ ਨੂੰ ਯੀਸ਼ੂ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਯੀਸ਼ੂ ਮਸੀਹ ਨੂੰ ਸੂਲੀ ਉੱਤੇ ਲਟਕਾ ਦਿੱਤਾ ਗਿਆ ਸੀ। ਅਜਿਹਾ ਮੰਨਿਆਂ ਜਾਂਦਾ ਹੈ ਕਿ ਗੁੱਡ ਫਰਾਇਡੇ ਦੇ ਤੀਜੇ ਦਿਨ ਯਾਨੀ ਕਿ ਐਤਵਾਰ ਦੇ ਦਿਨ ਪ੍ਰਭੂ ਯਿਸ਼ੂ ਫਿਰ ਤੋਂ ਜਿਉਂਦੇ ਹੋ ਗਏ ਸਨ ਤੇ 40 ਦਿਨ ਤਕ ਲੋਕਾਂ ਦੇ ਵਿਚ ਜਾਕੇ ਉਪਦੇਸ਼ ਦਿੰਦੇ ਰਹੇ। ਪ੍ਰਭੂ ਯਿਸ਼ੂ ਦੇ ਦੋਬਾਰਾ ਜਿਉਂਦਾ ਹੋਣ ਦੀ ਇਸ ਘਟਨਾ ਨੂੰ ਈਸਟਰ ਸੰਡੇ ਦੇ ਰੂਪ ‘ਚ ਮਨਾਇਆ ਜਾਂਦਾ ਹੈ।