India

ਕੇਂਦਰ ਸਰਕਾਰ ਨੇ ਟਵਿੱਟਰ ਨੂੰ 1,178 ਖਾਤੇ ਬੰਦ ਕਰਨ ਦੇ ਦਿੱਤੇ ਹੁਕਮ

ਕੇਂਦਰ ਸਰਕਾਰ ਨੇ ਟਵਿੱਟਰ ਨੂੰ 1,178 ਪਾਕਿਸਤਾਨੀ-ਖਾਲਿਸਤਾਨੀ ਟਵਿੱਟਰ ਖਾਤੇ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਅਕਾਊਂਟਸ ਕਿਸਾਨੀ ਅੰਦੋਲਨ ਬਾਰੇ ਗਲਤ ਅਤੇ ਭੜਕਾਊ ਜਾਣਕਾਰੀ ਫੈਲਾ ਰਹੇ ਹਨ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੂਚੀਬੱਧ ਕੀਤੇ ਗਏ 1,178 ਹੈਂਡਲਾਂ ਦੇ ਪਾਕਿਸਤਾਨੀ ਅਤੇ ਖਾਲਿਸਤਾਨੀ ਉਪਭੋਗਤਾ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਸਾਈਟ ਟਵਿੱਟਰ ਅਜੇ ਵੀ ਪੂਰੀ ਤਰ੍ਹਾਂ ਆਦੇਸਾਂ ਦੀ ਪਾਲਣਾ ਨਹੀਂ ਕਰ ਸਕੀ।