Punjab

SGPC ਦਾ ਆਡਿਟ ਕਰਨ ਵਾਲੀ CA ਕੰਪਨੀ ਤੋਂ 75 ਫ਼ੀਸਦ ਮਿਹਨਤਾਨਾ ਵਾਪਸ ਲਉ-ਜਥੇਦਾਰ ਦੀ ਸਖ਼ਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦਾ ਆਡਿਟ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੀਆਂ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਹੁਣ ਇਸ ਕੰਪਨੀ ਦੇ ਸ਼੍ਰੋਮਣੀ ਕਮੇਟੀ ਕੰਪਲੈਕਸ ਵਿਚਲੇ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਇਸ ਕੰਪਨੀ ਨੂੰ ਕੰਮਕਾਜ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਦਫਤਰ ਮੁਹੱਈਆ ਕੀਤਾ ਗਿਆ ਸੀ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਇਸ ਆਡਿਟ ਕੰਪਨੀ ਵੱਲੋਂ ਨਿਰਧਾਰਤ ਕੰਮਾਂ ਵਿੱਚੋਂ ਸਿਰਫ 25 ਫ਼ੀਸਦ ਕੰਮ ਕੀਤਾ ਗਿਆ ਹੈ। ਜਿਸ ਕਾਰਨ ਉਸ ਕੋਲੋਂ ਮਿਹਨਤਾਨੇ ਦਾ 75 ਫ਼ੀਸਦ ਵਸੂਲਿਆ ਜਾਣਾ ਚਾਹੀਦਾ ਹੈ’। ਉਨ੍ਹਾਂ ਨੇ ਕੰਪਨੀ ਦੇ ਬਿਨਾਂ ਕੰਮ ਕੀਤੇ ਹੀ ਉਸਨੂੰ ਅਦਾਇਗੀ ਕਰਨ ਵਾਲੇ ਪ੍ਰਬੰਧਕਾਂ ’ਤੇ ਵੀ ਪ੍ਰਸ਼ਨ ਚਿੰਨ੍ਹ ਲਾਇਆ ਹੈ।