‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਰੀ ਹੰਗਾਮੇ ਵਿਚਾਲੇ ਰਾਜ ਸਭਾ ਵਿੱਚ ਵੀ ਨਵੇਂ ਖੇਤੀ ਆਰਡੀਨੈਂਸ ਦੇ ਦੋ ਬਿੱਲ ਪਾਸ ਕੀਤੇ ਗਏ ਹਨ। ਲੋਕ ਸਭਾ ਵਿੱਚ ਇਹ ਬਿੱਲ ਪਹਿਲਾਂ ਹੀ ਪਾਸ ਹੋ ਚੁੱਕੇ ਸਨ। ਵਿਰੋਧੀ ਧਿਰ ਦੀ ਬਿੱਲਾਂ ਦੀ ਸੋਧ ਦੀ ਮੰਗ ਰੱਦ ਕੀਤੀ ਗਈ ਹੈ।  ਇੱਕ ਬਿੱਲ ‘ਤੇ ਕੱਲ੍ਹ ਚਰਚਾ ਹੋਵੇਗੀ।

ਰਾਜ ਸਭਾ ਵਿੱਚ ਕਾਰਵਾਈ ਦੌਰਾਨ ਹੋਇਆ ਸੀ ਹੰਗਾਮਾ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ਵਿੱਚ ਹੰਗਾਮਾ ਕੀਤਾ ਗਿਆ ਸੀ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਮਗਰੋਂ ਰਾਜ ਸਭਾ ਵਿਚ ਵਿਰੋਧੀ ਧਿਰਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ ਤੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।  ਸਦਨ ਦੀ ਕਾਰਵਾਈ ਨੂੰ ਵਧਾਉਣ ਕਰਕੇ ਵੀ ਹੰਗਾਮਾ ਕੀਤਾ ਗਿਆ ਸੀ।  ਰਾਜ ਸਭਾ ਦਾ ਸਮਾਂ ਦੁਪਹਿਰ ਦੇ 1 ਵਜੇ ਤੱਕ ਸੀ ਪਰ ਸਰਕਾਰ ਚਾਹੁੰਦੀ ਸੀ ਕਿ ਇਸ ਬਿੱਲ ਨੂੰ ਅੱਜ ਹੀ ਪਾਸ ਕੀਤਾ ਜਾਵੇ।

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਤਾਂ ਵੇਲ ਤੱਕ ਪਹੁੰਚ ਗਏ ਤੇ ਡਿਪਟੀ ਚੈਅਰਮੈਨ ਤੋਂ ਬਿੱਲ ਖੋਹਣ ਦੀ ਕੋਸ਼ਿਸ਼ ਕੀਤੀ ਗਈ।  ਹੰਗਾਮੇ ਦੌਰਾਨ ਡਿਪਟੀ ਚੈਅਰਮੈਨ ਦਾ ਮਾਇਕ ਤੱਕ ਤੋੜ ਦਿੱਤਾ ਗਿਆ।

ਇਸ ਦੌਰਾਨ ਹੰਗਾਮੇ ਵਿਚਾਲੇ ਖੇਤੀ ਬਿੱਲਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਸੀ।  ਹੰਗਾਮੇ ਵਿਚਕਾਰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਲਗਾਤਾਰ ਖੇਤੀ ਬਿੱਲਾਂ ਬਾਰੇ ਬੋਲਦੇ ਨਜ਼ਰ ਆਏ ਅਤੇ ਇਸ ਬਿੱਲ ਦਾ ਸਮਰਥਨ ਕਰਦੇ ਨਜ਼ਰ ਆਏ।  ਰਾਜ ਸਭਾ ਵਿੱਚ ਹੰਗਾਮੇ ਦੌਰਾਨ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਵੀ ਪਾੜੀਆਂ ਗਈਆਂ ਸਨ।  ਕਾਂਗਰਸ, ਆਪ ਅਤੇ ਅਕਾਲੀ ਦਲ, ਤਿੰਨਾਂ ਪਾਰਟੀਆਂ ਵੱਲੋਂ ਇਸ ਬਿੱਲ ਦਾ ਸਖਤ ਵਿਰੋਧ ਕੀਤਾ ਗਿਆ ਸੀ।

Leave a Reply

Your email address will not be published. Required fields are marked *