Others

ਚੰਨੀ ਦੀ ਬੱਕਰੀ ਮੁੜ ਚਰਚਾ ‘ਚ,ਅਦਾਲਤ ਨੇ ਖ਼ਰੀਦਣ ਵਾਲੇ ਖਿਲਾਫ਼ ਕੀਤੀ ਇਹ ਸਖ਼ਤ ਕਾਰਵਾਈ

ਮੁਹਾਲੀ ਅਦਾਲਤ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਪਰਮਜੀਤ ਨੂੰ ਭਗੌੜਾ ਐਲਾਨਿਆ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਤੋਂ ਠੀਕ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਬੱਕਰੀ ਦਾ ਦੁੱਧ ਚੋਅ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੱਕਰੀ ਵੀ ਮਸ਼ਹੂਰ ਹੋ ਗਈ ਸੀ । ਪਰਮਜੀਤ ਸਿੰਘ ਨਾਂ ਦੇ ਡਰਾਈਵਰ ਨੇ ਭਦੌੜ ਤੋਂ ਉਸੇ ਬੱਕਰੀ ਨੂੰ 21 ਹਜ਼ਾਰ ਵਿੱਚ ਖਰੀਦ ਕੇ ਚਮਕੌਰ ਸਾਹਿਬ ਆਪਣੇ ਘਰ ਲੈ ਆਇਆ । ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਚੋਈ ਬੱਕਰੀ ਨੂੰ ਖਰੀਦਣ ਤੋਂ ਬਾਅਦ ਪਰਮਜੀਤ ਸਿੰਘ ਕਾਫੀ ਮਸ਼ਹੂਰ ਹੋ ਗਿਆ ਸੀ ਉਸ ਨੂੰ ਕਾਫੀ ਮੀਡੀਆ ਕਵਰੇਜ ਵੀ ਮਿਲੀ ਹੁਣ ਇਕ ਵਾਰ ਮੁੜ ਤੋਂ ਪਰਮਜੀਤ ਸਿੰਘ ਸੁਰਖਿਆਂ ਵਿੱਚ ਆਇਆ ਹੈ ਪਰ ਇਸ ਵਾਰ ਅਪਰਾ ਧਿਕ ਮਾ ਮਲਾ ਦਰਜ ਹੋਣ ਦੀ ਵਜ੍ਹਾਂ ਕਰਕੇ ।

ਪਰਮਜੀਤ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ

ਪਰਮਜੀਤ ਸਿੰਘ ਨੂੰ ਮੁਹਾਲੀ ਅਦਾ ਲਤ ਨੇ ਭ ਗੌੜਾ ਕਰਾਰ ਦਿੱਤਾ ਹੈ,ਉਸ ਖਿਲਾ ਫ਼ ਪੈਸਿਆਂ ਦੇ ਲੈਣ-ਦੇਣ ਦੇ ਪੁਰਾਣੇ ਮਾਮਲਾ ਸੀ,ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਅਦਾਲਤ ਨੇ ਚਮਕੌਰ ਸਾਹਿਬ ਥਾਣਾ ਦੇ SHO ਨੂੰ ਹਿਦਾਇਤਾਂ ਦਿੱਤੀਆਂ ਨੇ ਇਕ ਟੀਮ ਬਣਾਕੇ ਮੁਲ ਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ,ਪਰਮਜੀਤ ਖਿ ਲਾਫ਼ ਸ਼ਿਕਾਇਤ ਕਰਨ ਵਾਲੇ ਬਲਵਿੰਦਰ ਸਿੰਘ ਮੁਤਾਬਿਕ ਪਰਮਜੀਤ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਦਾ ਡਰਾਈਵਰ ਹੈ, ਉਸ ਨੇ ਬਲਵਿੰਦਰ ਸਿੰਘ ਤੋਂ ਡੇਢ ਲੱਖ ਰੁਪਏ ਉਧਾਰ ਲਏ ਸਨ ਪਰ ਬਾਅਦ ਵਿੱਚ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ,ਹਾਲਾਂਕਿ ਪਰਮਜੀਤ ਨੇ ਅਦਾਲਤ ਵਿੱਚ 90 ਹਜ਼ਾਰ ਜਮ੍ਹਾਂ ਕਰਵਾ ਦਿੱਤੇ ਪਰ ਬਾਕੀ ਰੁਪਏ ਨਾ ਦੇਣ ਦੀ ਵਜ੍ਹਾਂ ਕਰਕੇ ਅਦਾਲਤ ਨੇ ਪਰਮਜੀਤ ਨੂੰ ਭਗੌ ੜਾ ਕਰਾਰ ਦੇ ਦਿੱਤਾ ਹੈ, ਸਿਰਫ਼ ਇੰਨਾਂ ਹੀ ਨਹੀਂ ਪਰਮਜੀਤ ‘ਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਜਾਅਲੀ ਹਸਤਾਖ਼ਰ ਕਰਕੇ ਆਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਨੌਕਰੀ ‘ਤੇ ਰੱਖਣ ਦਾ ਵੀ ਇ ਲਜ਼ਾਮ ਹੈ, ਇਸ ਮਾਮਲੇ ਵਿੱਚ ਪਰਮਜੀਤ ਖਿਲਾ ਫ਼ ਜਾਅਲਸਾਜ਼ੀ ਦਾ ਪਰਚਾ ਦਰਜ ਕੀਤਾ ਗਿਆ ਸੀ ।