India

ਬਲਜੀਤ ਸਿੰਘ ਦਾਦੂਵਾਲ ਬਣੇ HSGPC ਦੇ ਨਵੇਂ ਪ੍ਰਧਾਨ, ਵਿਰੋਧੀ ਨੂੰ 2 ਵੋਟਾਂ ਨਾਲ ਹਰਾਇਆ

‘ਦ ਖ਼ਾਲਸ ਬਿਊਰੋ:- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ਲਈ ਹੋ ਰਹੀ ਵੋਟਿੰਗ ਖਤਮ ਹੋ ਗਈ ਹੈ, ਦੀਦਾਰ ਸਿੰਘ ਨਲਵੀ ਗਰੁੱਪ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਨੇ ਜਗਦੀਸ ਸਿੰਘ ਝੀਂਡਾ ਗਰੁੱਪ ਦੇ ਜਸਬੀਰ ਸਿੰਘ ਖਾਲਸਾ ਨੂੰ 2 ਵੋਟਾਂ ਨਾਲ ਕੇ ਹਰਾ HSGPC ਦੇ ਅਹੁਦੇ ਦੀ ਪ੍ਰਧਾਨਗੀ ਹਾਸਿਲ ਕਰ ਲਈ ਹੈ।

ਇਸ ਚੋਣ ਦੌਰਾਨ ਬਲਜੀਤ ਸਿੰਘ ਦਾਦੂਵਾਲ ਨੂੰ 36 ਵੋਟਾਂ ‘ਚੋਂ 19 ਵੋਟਾਂ ਪਈਆਂ, ਜਦਕਿ ਝੀਂਡਾ ਗਰੁੱਪ ਦੇ ਜਸਬੀਰ ਸਿੰਘ ਖਾਲਸਾ ਨੂੰ 17 ਵੋਟਾਂ ਪਈਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ HSGPC ਦੇ ਪਹਿਲੇ ਪ੍ਰਧਾਨ ਬਣੇ ਹਨ।

ਵੋਟਿੰਗ ਦੌਰਾਨ ਕੀਤੀ ਜਾ ਰਹੀ ਗੜਬੜੀ ਬਾਰੇ ਬਲਜੀਤ ਸਿੰਘ ਦਾਦੂਵਾਲ ਨੇ ਗੋਹਲਾ ਦੇ SDM ਕੋਲ  ਰਿਟਰਨਿੰਗ ਅਫਸਰ ਦੀ ਸ਼ਕਾਇਤ ਕੀਤੀ ਸੀ, ਕਿ ਉਹਨਾਂ ਦੇ 6-7 ਮੈਂਬਰਾਂ ਨੂੰ ਵੋਟਿੰਗ ਕਰਨ ਤੋਂ ਰੋਕਿਆ ਗਿਆ ਹੈ, ਜਿਸ ਕਰਕੇ ਵੋਟਿੰਗ ਨੂੰ ਵਿੱਚ ਵਿਚਾਲੇ ਹੀ ਰੋਕ ਦਿੱਤੀ ਗਈ ਸੀ, ਕਰੀਬ ਦੋ ਘੰਟਿਆਂ ਬਾਅਦ ਮੁੜ ਸ਼ੁਰੂ ਕਰ ਦਿੱਤੀ ਸੀ।

ਇਹ ਵੋਟਿੰਗ ਹਰਿਆਣਾ ਦੇ ਕੈਥਲ ਦੀ ਗੋਹਲਾਚੀਕਾ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਟਰ ਵਿੱਚ ਚੋਣ ਕਮਿਸ਼ਨ ਦਰਸ਼ਨ ਸਿੰਘ ਦੀ ਅਗਵਾਈ ‘ਚ ਹੋਈ ਹੈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ 36 ਮੈਂਬਰਾਂ ਵੱਲ਼ੋਂ  ਵੋਟਿੰਗ ਕੀਤੀ ਗਈ। ਨਵੇਂ ਬਣੇ HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਹੁਣ ਲਗਭਗ ਢਾਈ ਸਾਲ ਦੇ ਕਰੀਬ ਕਮੇਟੀ ਦਾ ਕਾਰਜ ਸੰਭਾਲਣਗੇ।