‘ਦ ਖ਼ਾਲਸ ਬਿਊਰੋ :- ਭਾਰਤ ਦੇ ਕਿਨ੍ਹੇ ਹੀ ਰਾਜ ਹਨ, ਜੋ ਕਿ ਆਪਣੇ ਕਈ ਕੰਮਾਂ ਜਾਂ ਫਲ, ਸਬਜ਼ੀਆਂ ਆਦਿ ਲਈ ਮੰਨੇ ਜਾਂਦੇ ਹਨ। ਜਿਵੇਂ ਕਿ ਕਸ਼ਮੀਰ ਦਾ ਸੇਬ, ਦੱਖਣੀ ਇਲਾਕਿਆਂ ਦੇ ਕੇਲੇ ਤੇ ਨਾਰਿਅਲ, ਨਾਗਪੁਰ ਦੇ ਸੰਤਰੇ, ਕੇਰਲਾ ਦਾ ਅਨਾਨਾਸ ਤੇ ਅਸਾਮ ਦੀ ਲੀਚੀ ਆਦਿ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਪਰ ਜੇ ਕੋਈ ਤੁਹਾਨੂ ਪੁੱਛੇ ਕਿ ਡ੍ਰੈਗਨ ਫਰੂਟ ਵਰਗਾ ਫਲ ਕਿੱਥੇ ਪੈਦਾ ਹੁੰਦਾ ਹੈ। ਤਾਂ ਤੁਹਾਡਾ ਜਵਾਬ ਹੋਵੇਗਾ ਕਿ ਆਪਣੇ ਦੇਸ਼ ਵਿੱਚ ਤਾਂ ਨਹੀਂ ਪੈਦਾ ਹੁੰਦਾ, ਪਰ ਪੰਜਾਬ ਦੇ ਜ਼ਿਲ੍ਹਾਂ ਜਲੰਧਰ ਦੇ ਇੱਕ ਕਿਸਾਨ ਸੁਖਵਿੰਦਰ ਸਿੰਘ ਨੇ ਇਸ ਸਵਾਲ ਦਾ ਜਵਾਬ ਆਪਣੇ ਢਾਈ ਏਕੜ ਖੇਤਾਂ ‘ਚ ਲਾਏ ਫਲਾਂ ਨੂੰ ਪੈਦਾ ਕਰਕੇ ਦੇ ਦਿੱਤਾ ਹੈ।

ਇਨਸਾਨ ਅਗਰ ਚਾਹੇ ਤਾਂ ਆਪਣੀ ਹਿੰਮਤ ਔਰ ਲੱਗਣ ਨਾਲ ਸੇਬ ਕੇਲੇ ਹੀ ਨਹੀਂ ਬਲਕਿ ਵਿਦੇਸ਼ੀ ਫਲ, ਸਬਜ਼ੀਆਂ ਵੀ ਆਪਣੇ ਖੇਤਾਂ ‘ਚ ਪੈਦਾ ਕਰ ਸਕਦਾ ਹੈ। ਇਸ ਦੀ ਵੱਡੀ ਮੀਸਾਲ ਸ. ਸੁਖਵਿੰਦਰ ਸਿੰਘ ਦੇ ਖੇਤਾਂ ‘ਚ ਵੇਖਣ ਨੂੰ ਮਿਲਦੀ ਹੈ ਜਿੱਥੇ ਉਨ੍ਹਾਂ ਕਸ਼ਮੀਰ ‘ਚ ਲੱਗਣ ਵਾਲੇ ਸੇਬ, ਦੱਖਣੀ ਇਲਾਕਿਆਂ ‘ਚ ਪੈਦਾ ਹੋਣ ਵਾਲਾ ਕੇਲਾ ਤੇ ਵਿਦੇਸ਼ਾਂ ‘ਚ ਪੈਦਾ ਕੀਤੇ ਜਾਣ ਵਾਲੇ ਡ੍ਰੈਗਨ ਫਰੂਟ ਦੇ ਨਾਲ ਹੀ ਵਿਦੇਸ਼ੀ ਫਲਾਂ ਦੀਆਂ ਪੈਂਤੀ ਤੋਂ ਚਾਲੀ ਅਲੱਗ – ਅਲੱਗ ਫਲਾਂ ਦੀਆਂ ਕਿਸਮਾਂ ਲਾਈਆਂ ਹਨ।

ਸੁਖਵਿੰਦਰ ਸਿੰਘ ਦੇ ਢਾਈ ਏਕੜ ਖੇਤ ‘ਚ ਜੋ ਅਮਰੂਦ, ਅਨਾਰ ਤੇ ਅੰਬਾਂ ਦੇ ਬੂਟੇ ਲੱਗੇ ਨੇ ਉਹ ਵੀ ਵਿਦੇਸ਼ ਤੋਂ ਮੰਗਵਾਏ ਗਏ ਹਨ। ਸੁਖਵਿੰਦਰ ਦੇ ਖੇਤਾਂ ਵਿੱਚ ਸਰਦੀਆਂ ‘ਚ ਸੇਬ ਉਦਾਂ ਹੀ ਲੱਗਦੇ ਨੇ ਜਿੱਦਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਖੇਤਾਂ ਵਿੱਚ ਲੱਗਦੇ ਨੇ ਇਸੇ ਤਰ੍ਹਾਂ ਹੋਰ ਕਈ ਫਲਾਂ ਦੇ ਬੂਟਿਆਂ ਨੂੰ ਵੀ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਅਲੱਗ – ਅਲੱਗ ਵਰਾਇਟੀਆਂ ਦੇ ਅੰਬਾਂ ਦੇ ਬੂਟੇ ਵੀ ਮੌਜੂਦ ਨੇ ਸੁਖਵਿੰਦਰ ਸਿੰਘ ਦੇ ਖੇਤਾਂ ਵਿੱਚ ਮਹਿੰਗੇ ਤੋਂ ਮਹਿੰਗਾ ਫਰੂਟ ਦਾ ਬੂਟਾ ਮੌਜੂਦ ਹੈ ਇਸ ਵਿੱਚ ਥਾਈਲੈਂਡ ਤੋਂ ਲਿਆਂਦੇ ਹੋਏ ਉਸ ਅੰਬਾਂ ਦਾ ਬੂਟਾ ਵੀ ਹੈ ਜੋ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਮੰਨਿਆ ਜਾਂਦਾ ਹੈ।

ਸੁਖਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਲੱਗੇ ਇਨ੍ਹਾਂ ਫਲਾਂ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਅਲੱਗ – ਅਲੱਗ ਬੂਟੇ ਲਿਆ ਕੇ ਲਗਾਉਣ ਦਾ ਸ਼ੌਂਕ ਸੀ, ਜਿਸ ਦੇ ਚੱਲਦੇ ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਨੇ 6-7 ਸਾਲ ਪਹਿਲੇ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਮੇਰਾ ਸ਼ੌਕ ਸੀ ਲੇਕਿਨ ਹੁਣ ਮੈਂ ਇਨ੍ਹਾਂ ਬੂਟਿਆਂ ਨੂੰ ਵੇਚਣ ਦਾ ਵਪਾਰ ਬਣਾ ਲਿਆ ਹੈ। ਉਨ੍ਹਾਂ ਮੁਤਾਬਿਕ ਉਹ ਪਹਿਲੇ ਵਿਦੇਸ਼ਾਂ ਤੋਂ ਬੂਟੇ ਆਪਣੇ ਖੇਤਾਂ ਵਿੱਚ ਲਾ ਕੇ ਉਨ੍ਹਾਂ ਦਾ ਟਰਾਇਲ ਕਰਦੇ ਨੇ ਅਤੇ ਉਸ ਤੋਂ ਬਾਅਦ ਇਨ੍ਹਾਂ ਉੱਪਰ ਸਹਿਤ ਰਾਹ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ, ਤਾਂ ਉਹ ਇਨ੍ਹਾਂ ਦੇ ਨਾਲ ਹੋਰ ਬੂਟਿਆਂ ਨੂੰ ਲਿਆ ਕੇ ਲੋਕਾਂ ਨੂੰ ਦੇ ਦਿੰਦੇ ਹਨ।

ਇੱਕ ਪਾਸੇ ਜਿੱਥੇ ਸੁਖਵਿੰਦਰ ਸਿੰਘ ਦਾ ਇਹ ਸ਼ੌਕ ਅੱਜ ਵਪਾਰ ਬਣ ਗਿਆ ਹੈ ਦੂਸਰੇ ਪਾਸੇ ਜੋ ਵੀ ਇਨ੍ਹਾਂ ਫਲਾਂ ਦੇ ਬੂਟਿਆਂ ਬਾਰੇ ਸੁਣਦਾ ਹੈ ਉਹ ਇੱਕ ਵਾਰ ਜ਼ਰੂਰ ਹੈਰਾਨ ਰਹਿ ਜਾਂਦਾ ਹੈ ਇਸੇ ਇਲਾਕੇ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਪੰਜਾਹ ਸਾਲ ਦੀ ਹੋ ਗਈ ਹੈ, ਪਰ ਉਨ੍ਹਾਂ ਨੇ ਆਪਣੀ ਪੂਰੀ ਉਮਰ ਵਿੱਚ ਇਸ ਤਰ੍ਹਾਂ ਦਾ ਕੋਈ ਖੇਤ ਨਹੀਂ ਵੇਖਿਆ ਜਿੱਥੇ ਐਨੀਆਂ ਕਿਸਮਾਂ ਦੇ ਫਲਾਂ ਦੇ ਬੂਟੇ ਲੱਗੇ ਹੋਣ। ਉਨ੍ਹਾਂ ਅਨੁਸਾਰ ਉਹ ਖੁਦ ਹੈਰਾਨ ਹੁੰਦੇ ਨੇ ਕਿ ਵਿਦੇਸ਼ ਦੇ ਫਲ ਜੰਮੂ ਕਸ਼ਮੀਰ ਦੇ ਸੇਬ ਤੇ ਦੱਖਣੀ ਇਲਾਕਿਆਂ ਦੇ ਫਲ ਪੰਜਾਬ ਦੀ ਧਰਤੀ ਤੇ ਕਿੱਦਾਂ ਪੈਦਾ ਹੋ ਸਕਦੇ ਹਨ।

Leave a Reply

Your email address will not be published. Required fields are marked *