‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਇੱਕ 20 ਸਾਲਾ ਹਰਮਨਦੀਪ ਸਿੰਘ ਨਾਂ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਕੇ ‘ਤੇ ਮੌਤ ਗਈ  ਅਤੇ ਉਸ ਦੇ ਦੋ ਸਾਥੀ ਗੰਭੀਰ ਹਾਲਤ ਵਿੱਚ ਜਖ਼ਮੀ ਹੋ ਗਏ।

 

ਦਬੁਰਜੀ ਪੁਲੀਸ ਚੌਕੀ ਦੇ ਇੰਚਾਰਜ ਨਰੇਸ਼ ਕੁਮਾਰ ਮੁਤਾਬਿਕ, 13 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਹਰਮਨਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਮੋਟਰਸਾਇਕਸਲ ‘ਤੇ ਪਿੰਡ ਠੱਠੀਆਂ ਦੇ ਮੋੜ ਕੋਲੋ ਜਦੋ ਅੰਮ੍ਰਿਤਸਰ-ਤਰਨ ਤਾਰਨ ਹਾਈਵੇ ‘ਤੇ ਚੜ੍ਹਨ ਲੱਗੇ ਤਾਂ ਅੰਮ੍ਰਿਤਸਰ ਵੱਲੋਂ ਆ ਰਹੀ ਤੇਜ਼ ਰਫਤਾਰ ਨਾਲ  ਕਰੂਜ ਪੀਬੀ 02 ਬੀਐੱਸ 5606 ਨਾਲ ਟਕਰਾ ਗਏ, ਜਿਸ ਤੋਂ ਬਾਅਦ ਕਰੂਜ਼ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।

 

ਮ੍ਰਿਤਕ ਨੌਜਵਾਨ ਹਰਮਨਦੀਪ ਸਿੰਘ (20) ਪੁੱਤਰ ਹਰਪਾਲ ਸਿੰਘ ਅਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਰਾਜਬੀਰ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਵਾਸੀ ਵੀ ਪਿੰਡ ਮਾਨਾਂਵਾਲਾ ਦੇ ਰਹਿਣ ਵਾਲੇ ਹਨ।

Leave a Reply

Your email address will not be published. Required fields are marked *