Khaas Lekh

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਬਾਜ ਕਿਉਂ ਰੱਖਦੇ ਸੀ ! ਕੀ ਹਨ ਬਾਜ ਦੀਆਂ ਖ਼ੂਬੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ)-  ਸਿੱਖ ਕੌਮ ਦੇ ਦੱਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਇੱਕ ਪੰਛੀ ਰੱਖਦੇ ਸੀ ਜਿਸਦਾ ਨਾਮ ਹੈ ਬਾਜ। ਕਈਆਂ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਅਕਸਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਾਜ ਹੀ ਆਪਣੇ ਨਾਲ ਕਿਉਂ ਰੱਖਿਆ ਸੀ, ਗੁਰੂ ਜੀ ਨੇ ਸਾਰਿਆਂ ਪੰਛੀਆਂ ਵਿੱਚੋਂ ਬਾਜ ਨੂੰ ਹੀ ਕਿਉਂ ਚੁਣਿਆ ਸੀ। ਬਾਜ ਵਿੱਚ ਅਜਿਹੀਆਂ ਕੀ ਖ਼ੂਬੀਆਂ ਹਨ ਜੋ ਦੂਸਰੇ ਪੰਛੀਆਂ ‘ਚ ਨਹੀਂ ਹਨ।

ਬਾਜ ਦੀ ਪਹਿਲੀ ਸਿਫ਼ਤ ਹੈ ਕਿ ਉਸਦੀ ਕਦੇ ਵੀ ਦਲੇਰੀ-ਫੁਰਤੀ ਖ਼ਤਮ ਨਹੀਂ ਹੁੰਦੀ। ਬਾਜ ਕਦੇ ਵੀ ਪਿੰਜਰੇ ਵਿੱਚ ਨਹੀਂ ਰਹਿੰਦਾ। ਜੇ ਬਾਜ ਨੂੰ ਪਿੰਜਰੇ ਵਿੱਚ ਪਾਈਏ ਤਾਂ ਬਾਜ ਜਾਂ ਤਾਂ ਪਿੰਜਰੇ ਨੂੰ ਤੋੜ ਦਿੰਦਾ ਹੈ ਤੇ ਜਾਂ ਫਿਰ ਆਪ ਮਰ ਜਾਂਦਾ ਹੈ। ਭਾਵ ਬਾਜ ਕੈਦ ਵਿੱਚ ਨਹੀਂ ਰਹਿ ਸਕਦਾ।

ਬਾਜ ਦੀ ਦੂਸਰੀ ਖਾਸੀਅਤ ਹੈ ਕਿ ਬਾਜ ਕਦੇ ਵੀ ਮੁਰਦਾਰ ਨਹੀਂ ਖਾਂਦਾ ਭਾਵ ਬਾਜ ਆਪਣਾ ਸ਼ਿਕਾਰ ਆਪ ਕਰਕੇ ਖਾਂਦਾ ਹੈ। ਕਿਸੇ ਦੂਸਰੇ ਵੱਲੋਂ ਕੀਤੇ ਹੋਏ ਸ਼ਿਕਾਰ ਨੂੰ ਨਹੀਂ ਖਾਂਦਾ।

ਬਾਜ ਦੀ ਤੀਸਰੀ ਖੂਬੀ ਹੈ ਕਿ ਬਾਜ ਕਦੇ ਵੀ ਨੀਂਵੀਂ ਜਗ੍ਹਾ ‘ਤੇ ਨਹੀਂ ਬੈਠਦਾ। ਬਾਜ ਹਮੇਸ਼ਾ ਬਹੁਤ ਉੱਚੀ ਜਗ੍ਹਾ ‘ਤੇ ਬੈਠਦਾ ਹੈ।

ਬਾਜ ਦਾ ਅਗਲਾ ਗੁਣ ਹੈ ਕਿ ਬਾਜ ਹਮੇਸ਼ਾ ਹਵਾਵਾਂ ਦੇ ਉਲਟ ਆਪਣੇ-ਆਪ ਨੂੰ ਉਡਾਉਂਦਾ ਹੈ। ਬਾਜ ਦੀ ਉਡਾਰੀ ਉਲਟੀ ਹੁੰਦੀ ਹੈ।

ਬਾਜ ਦੀ ਆਖਰੀ ਖੂਬੀ ਹੈ ਕਿ ਉਹ ਆਪਣੀ ਜਿੰਦਗੀ ਦੇ ਵਿੱਚ ਕਦੇ ਵੀ ਢਿੱਲਾਪਣ ਨਹੀਂ ਆਉਣ ਦਿੰਦਾ। ਬਾਜ ਹਮੇਸ਼ਾ ਆਪਣੇ ਖੂਨ ਨੂੰ ਗਰਮ ਰੱਖਦਾ ਹੈ।