‘ਦ ਖਾਲਸ ਬਿਊਰੋ :- ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਜੀਅ ਇਸ ਵੇਲੇ ਕੋਰੋਨਾ ਪੀੜਤ ਹੋਣ ਕਾਰਨ ਇੱਕ ਨਿੱਜੀ ਹਸਪਤਾਲ ਇਲਾਜ ਦਾਖ਼ਲ ਹਨ। ਇਸ ਬਿਮਾਰੀ ਦੇ ਇਲਾਜ ਖ਼ਰਚੇ ਸਬੰਧੀ ਪਰਿਵਾਰ ਦੁਚਿੱਤੀ ਵਿੱਚ ਹੈ ਕਿ ਇਸ ਦਾ ਖ਼ਰਚਾ ਸਰਕਾਰ ਵੱਲੋਂ ਦਿਤਾ ਜਾਵੇਗਾ ਜਾਂ ਪਰਿਵਾਰ ਨੂੰ ਆਪਣੀ ਜੇਬ ਵਿਚੋਂ ਖ਼ਰਚ ਕਰਨਾ ਪਵੇਗਾ। ਉਂਜ ਪਰਿਵਾਰ ਨੇ ਨਿੱਜੀ ਹਸਪਤਾਲ ਵਿ੍ਚੱ ਚੱਲ ਰਹੇ ਇਲਾਜ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

ਭਾਈ ਖਾਲਸਾ ਸਮੇਤ ਭਾਈ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਗੁਰੂ ਨਾਨਕ ਦੇਵ ਹਸਪਤਾਲ ਵਿਚਲੇ ਇਕਾਂਤਵਾਸ ਵਾਰਡ ਵਿੱਚ ਜ਼ੇਰੇ ਇਲਾਜ ਸਨ ਪਰ ਉਹ ਇਲਾਜ ਤੋਂ ਸੰਤੁਸ਼ਟ ਨਹੀਂ ਸਨ। ਇਸ ਸਬੰਧੀ ਭਾਈ ਨਿਰਮਲ ਸਿੰਘ ਖਾਲਸਾ ਤੇ ਮਗਰੋਂ ਭਾਈ ਦਰਸ਼ਨ ਸਿੰਘ ਦੀਆਂ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ, ਜਿਸ ਮਗਰੋਂ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ ਸੀ। ਪੀੜਤ ਪਰਿਵਾਰ ਨੇ ਸਰਕਾਰੀ ਹਸਪਤਾਲ ਦੀ ਥਾਂ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਕਰਾਉਣ ਦੀ ਮੰਗ ਰੱਖੀ ਸੀ, ਜਿਸ ਤਹਿਤ ਹੀ ਭਾਈ ਦਰਸ਼ਨ ਸਿੰਘ ਸਮੇਤ ਪਰਿਵਾਰ ਦੇ ਚਾਰ ਜੀਆਂ ਨੂੰ ਫੋਰਟਿਸ ਐਸਕੋਰਟ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਭਾਈ ਦਰਸ਼ਨ ਸਿੰਘ ਦੇ ਬੇਟੇ ਜਗਪ੍ਰੀਤ ਸਿੰਘ, ਜੋ ਇਸ ਵੇਲੇ ਆਪਣੀ ਪਤਨੀ, ਬੱਚੀ ਤੇ ਭਰਾ ਸਮੇਤ ਘਰ ਇਕਾਂਤਵਾਸ ਵਿੱਚ ਹਨ, ਨੇ ਦੱਸਿਆ ਕਿ ਇਸ ਪ੍ਰਾਈਵੇਟ ਹਸਪਤਾਲ ਵਿੱਚ ਉਸ ਦੇ ਪਿਤਾ ਤੇ ਹੋਰ ਮੈਂਬਰਾਂ ਦਾ ਇਲਾਜ ਤਸੱਲੀਬਖ਼ਸ਼ ਚੱਲ ਰਿਹਾ ਹੈ ਪਰ ਪਰਿਵਾਰ ਵੱਲੋਂ ਮੁੱਖ ਮੰਤਰੀ ਦਫ਼ਤਰ ਤੋਂ ਇਲਾਜ ਦੇ ਖ਼ਰਚ ਸਬੰਧੀ ਆਦੇਸ਼ ਆਉਣ ਦੀ ਉਡੀਕ ਹੈ ਕਿਉਂਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਪਰਿਵਾਰ ਦਾ ਇਲਾਜ ਸਰਕਾਰ ਵੱਲੋਂ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਫੋਰਟਿਸ ਹਸਪਤਾਲ ਵਿੱਚ ਉਸ ਦੇ ਪਿਤਾ ਦਰਸ਼ਨ ਸਿੰਘ, ਮਾਤਾ, ਬੇਟਾ ਅਤੇ ਭਰਾ ਜ਼ੇਰੇ ਇਲਾਜ ਹਨ। ਇਨ੍ਹਾਂ ਸਾਰਿਆਂ ਦੇ ਕਰੋਨਾਵਾਇਰਸ ਦੇ ਟੈਸਟ ਪਾਜ਼ੇਟਿਵ ਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਤਕ ਸਰਕਾਰ ਵੱਲੋਂ ਖਰਚ ਸਬੰਧੀ ਲਿਖਤੀ ਆਦੇਸ਼ ਨਹੀਂ ਭੇਜੇ ਗਏ, ਜਿਸ ਕਾਰਨ ਪਰਿਵਾਰ ਦੁਚਿੱਤੀ ਵਿੱਚ ਹੈ।

ਖ਼ਰਚ ਸਬੰਧੀ ਸਰਕਾਰ ਦਾ ਕੋਈ ਪੱਤਰ ਨਹੀਂ ਮਿਲਿਆ: ਮੈਡੀਕਲ ਡਾਇਰੈਕਟਰ ਫੋਰਟਿਸ ਐਸਕੋਰਟ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐੱਚਪੀ ਸਿੰਘ ਨੇ ਆਖਿਆ ਕਿ ਫਿਲਹਾਲ ਸਰਕਾਰ ਵੱਲੋਂ ਅਜਿਹਾ ਕੋਈ ਪੱਤਰ ਜਾਂ ਦਸਤਾਵੇਜ਼ ਨਹੀਂ ਆਇਆ, ਜਿਸ ਵਿੱਚ ਇਨ੍ਹਾਂ ਦੇ ਇਲਾਜ ਦਾ ਖ਼ਰਚਾ ਸਰਕਾਰ ਵੱਲੋਂ ਦੇਣ ਦੀ ਗੱਲ ਲਿਖੀ ਹੋਵੇ। ਉਨ੍ਹਾਂ ਆਖਿਆ ਕਿ ਭਾਵੇਂ ਇਲਾਜ ਲਈ ਪੈਸੇ ਜਮ੍ਹਾਂ ਕਰਾਉਣ ਦੀ ਲੋੜ ਹੈ ਪਰ ਹਸਪਤਾਲ ਪ੍ਰਬੰਧਕਾਂ ਵੱਲੋਂ ਇਲਾਜ।

Leave a Reply

Your email address will not be published. Required fields are marked *