‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਆਮ ਲੋਕਾਂ ਨੂੰ ਆਪਣੇ-ਆਪਣੇ ਘਰਾਂ ‘ਚ ਰਹਿਣ ਦੀ ਬੇਨਤੀ ਕਰਕੇ ਉਨ੍ਹਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੇਜਿਆ ਰਾਸ਼ਨ ਮਨੁੱਖ ਦੇ ਖਾਣ ਲਾਇਕ ਤਾਂ ਕੀ ਜਾਨਵਰਾਂ ਦੇ ਖਾਣਯੋਗ ਵੀ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਵਿੱਚ ਆਟੇ ‘ਚ ਸੁੰਡੇ ਪਏ ਹਨ ਤੇ ਦਾਲ-ਖੰਡ ਵੀ ਖ਼ਰਾਬ ਹੈ।

ਖੰਨਾ ਦੇ ਪਿੰਡ ਕੋਟ ਸੇਖੋਂ ਵਿੱਚ ਪੰਜਾਬ ਸਰਕਾਰ ਵੱਲੋਂ ਵੰਡਿਆ ਗਿਆ ਰਾਸ਼ਨ ਖਰਾਬ ਨਿਕਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੋ ਰਾਸ਼ਨ ਕਿੱਟਾਂ ਵੰਡੀਆ ਗਈਆਂ ਹਨ, ਉਹ ਵਰਤਣ ਦੇ ਯੋਗ ਨਹੀਂ ਹਨ। ਰਾਸ਼ਨ ‘ਚ ਕੀੜੇ-ਮਕੌੜੇ, ਜਾਲੇ, ਸੁਸਰੀ ਆਦਿ ਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਸੀ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਵੇਖੇ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖ਼ਰਾਬ ਹਨ।

ਪਿੰਡ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ GOG ਸੁਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਸਰਕਾਰੀ ਰਾਸ਼ਨ ਕਿੱਟਾਂ 133 ਦੇ ਕਰੀਬ ਆਈਆਂ ਸੀ। ਸਾਡੇ ਕੋਲ 6-7 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਬਚ ਗਈਆਂ ਸਨ ਜੋ ਗਰੀਬਾਂ ‘ਚ ਵੰਡ ਦਿੱਤੀਆਂ ਗਈਆਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਝ ਖ਼ਰਾਬ ਕਿੱਟਾਂ ਜ਼ਰੂਰ ਨਿਕਲੀਆਂ ਸੀ ਤੇ ਉਨ੍ਹਾਂ ਨੂੰ ਅਸੀਂ ਆਪਣੇ ਪੱਲਿਓਂ ਰਾਸ਼ਨ ਦੇ ਦਿੱਤਾ। ਇਸ ‘ਤੇ ਹੁਣ ਕੁੱਝ ਲੋਕ ਸਿਆਸਤ ਕਰਕੇ ਜਾਣਬੁੱਝ ਕੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

Leave a Reply

Your email address will not be published. Required fields are marked *