‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੇ ਵਿੰਗਰੇਈ ਤੋਂ ਆਕਲੈਂਡ ਨੂੰ ਜਾ ਰਹੀ ਉਡਾਣ ਵਿੱਚੋਂ ਇੱਕ ਯਾਤਰੀ ਨੂੰ ਉਸ ਕੋਲ ਬੰਬ ਹੋਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਉਤਾਰ ਦਿੱਤਾ ਗਿਆ। 24 ਤਰੀਖ ਨੂੰ ਏਅਰ ਨਿਊਜ਼ੀਲੈਂਡ ਦੀ ਫਲਾਈਟ ਉਡਾਣ ਭਰਨ ਹੀ ਲੱਗੀ ਸੀ ਕਿ ਉਸ ਵਿੱਚ ਇੱਕ ਵਿਅਕਤੀ ਕੋਲ ਬੰਬ ਹੋਣ ਦੀ ਅਫਵਾਹ ਫੈਲ ਗਈ। ਇਸ ਤੋਂ ਬਾਅਦ ਏਅਰਲਾਈਨਜ਼ ਨੇ ਯਾਤਰੀ ਨੂੰ ਸਾਮਾਨ ਸਮੇਤ ਆਫਲੋਡ ਕਰ ਦਿੱਤਾ।

ਜਾਣਕਾਰੀ ਮੁਤਾਬਕ ਇਹ ਮਜ਼ਾਕ ਯਾਤਰੀ ਦੇ ਹੀ ਕਿਸੇ ਰਿਸ਼ਤੇਦਾਰ ਨੇ ਕੀਤਾ ਸੀ। ਇਸ ਅਫਵਾਹ ਤੋਂ ਬਾਅਦ ਪੁਲਿਸ ਨੇ ਵਿਅਕਤੀ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਤੇ ਪੂਰੀ ਫਲਾਈਟ ਅੰਦਰ ਵੀ ਸਰਚ ਕੀਤੀ ਪਰ ਕੋਈ ਵੀ ਸ਼ੱਕੀ ਚੀਜ਼ ਉਸ ਪਾਸੋਂ ਬਰਾਮਦ ਨਹੀਂ ਹੋਈ। ਯਾਤਰੀ ਨੂੰ ਜਹਾਜ਼ ਵਿੱਚੋਂ ਉਤਾਰਨ ਤੋਂ ਬਾਅਦ ਫਲਾਈਟ ਆਪਣੇ ਨਿਰਧਾਰਤ ਸਮੇਂ ਤੇ ਟੇਕਆਫ ਕੀਤੀ ਗਈ।

Leave a Reply

Your email address will not be published. Required fields are marked *