India

ਹਵਾਈ ਮੁਸਾਫ਼ਿਰਾਂ ਲਈ ਦਿੱਲੀ ਏਅਰਪੋਰਟ ਨੇ ਜਾਰੀ ਕੀਤੀ ਐਡਵਾਇਜ਼ਰੀ

Delhi Airport has issued an advisory for passengers

‘ਦ ਖ਼ਾਲਸ ਬਿਊਰੋ : ਦਿੱਲੀ ਏਅਰਪੋਰਟ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਏਅਰਪੋਰਟ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਸਾਫ ਨਾ ਹੋਣ ਕਾਰਨ ਸਹੀ ਨਾ ਦਿਸਣ ਜਾਂ ਘੱਟ ਦਿਸਣ ਦੀ ਮੁਸ਼ਕਿਲ ਬਣੀ ਹੋਈ ਹੈ। ਇਸ ਵੇਲੇ ਫਲਾਈਟਾਂ ਆਪਣੇ ਸਮੇਂ ਸਿਰ ਚਲ ਰਹੀਆਂ ਹਨ ਪਰ ਮੁਸਾਫਰ ਆਪਣੀਆਂ ਫਲਾਈਟਾਂ ਲਈ ਆਪੋ ਆਪਣੀਆਂ ਏਅਰਲਾਈਨਜ਼ ਨਾਲ ਸੰਪਰਕ ਕਰਨ ਤਾਂ ਜੋ ਅਗਰ ਕਿਸੇ ਦੀ ਫਲਾਈਟ ਪ੍ਰਭਾਵਿਤ ਹੋਈ ਹੋਵੇ ਤਾਂ ਉਸਨੂੰ ਸਮੇਂ ਸਿਰ ਜਾਣਕਾਰੀ ਮਿਲ ਸਕੇ।