‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਵਿਚਾਲੇ ਇੱਕ ਵਾਰ ਫਿਰ ਪੈਂਗੋਂਗ ਝੀਲ ਨੇੜੇ ਝੜਪ ਹੋ ਗਈ ਹੈ। 29-30 ਅਗਸਤ ਦੀ ਰਾਤ ਨੂੰ ਇਹ ਝੜਪ ਹੋਈ ਹੈ। ਚੀਨੀ ਫੌਜਾਂ ਨੇ ਇੱਕ ਵਾਰ ਫਿਰ ਤੋਂ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੀਨੀ ਫੌਜੀ ਤੈਅ ਸੀਮਾ ਤੋਂ ਅੱਗੇ ਵੱਧ ਰਹੇ ਸਨ ਪਰ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਮੂੰਹ-ਤੋੜ ਜਵਾਬ ਦਿੱਤਾ। ਇਸ ਝੜਪ ‘ਚ ਭਾਰਤੀ ਫੌਜ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਭਾਰਤ-ਚੀਨ ਵਿਚਕਾਰ ਕਮਾਂਡੋ ਪੱਧਰ ਦੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ।
ਹਾਲਾਂਕਿ, ਭਾਰਤ ਚੀਨ ਨਾਲ ਗੱਲਬਾਤ ਰਾਹੀਂ ਸਰਹੱਦੀ ਵਿਵਾਦ ਨੂੰ ਖਤਮ ਕਰਨਾ ਚਾਹੁੰਦਾ ਹੈ ਪਰ ਚੀਨ ਵੱਲੋਂ ਅਜਿਹੀਆਂ ਹਰਕਤਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਗਲਵਾਨ ਘਾਟੀ ‘ਚ ਵੀ ਚੀਨ ਨਾਲ ਹੋਈ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।