International

ਆਬੂਧਾਬੀ 2021 ਦਾ ਆਖਰੀ ਜੇਤੂ ਬਣਿਆ ਭਾਰਤੀ ਨਾਗਰਿਕ, ਲੱਗੀ 20 ਕਰੋੜ ਦੀ ਲਾਟਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਓਮਾਨ ਦੇ ਰਹਿਣ ਵਾਲੇ ਪਰਵਾਸੀ ਭਾਰਤੀ ਰਣਜੀਤ ਵੇਣੁਗੋਪਾਲ ਉਨੀਥਨ ਸ਼ੁੱਕਰਵਾਰ ਰਾਤ ਦੇ ਰੈਫਲ ਡਰਾਅ ਵਿਚ ਕਰੀਬ 20 ਕਰੋੜ ਰੁਪਏ ਜਿੱਤਣ ਤੋਂ ਬਾਅਦ ਇਸ ਸਾਲ ਦੇ ਆਖਰੀ ਬਿਗ ਟਿਕਟ ਆਬੂ ਧਾਬੀ ਕਰੋੜਪਤੀ ਬਣ ਗਏ ਹਨ। ਇਹ ਉਨ੍ਹਾਂ ਦੀ ਦੂਜੀ ਕੋਸ਼ਿਸ਼ ਸੀ ਜਿਸ ਵਿਚ ਉਨ੍ਹਾਂ ਨੇ ਟਿਕਟ ਨੰਬਰ 052706 ਜੈਕਪੌਟ ਹਾਸਲ ਕੀਤਾ। 42 ਸਾਲਾ ਰਣਜੀਤ ਕੇਰਲ ਦੇ ਕੋਲੱਮ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਸਾਲ ਬਿਗ ਟਿਕਟ ਅਬੂਧਾਬੀ ਵਿਚ ਕਈ ਭਾਰਤੀਆਂ ਦੀ ਕਿਸਮਤ ਚਮਕਾ ਚੁੱਕੀ ਹੈ।

ਰਣਜੀਤ ਨੇ ਕਿਹਾ ਕਿ ਮੈਂ ਪਿਛਲੇ 12 ਸਾਲਾਂ ਤੋਂ ਓਮਾਨ ਵਿਚ ਰਹਿ ਰਿਹਾ ਹਾਂ। ਮੈਂ ਅਪਣਾ ਪਹਿਲਾ ਬਿਗ ਟਿਕਟ ਕਰੀਬ ਦੋ ਸਾਲ ਪਹਿਲਾਂ ਖਰੀਦਿਆ ਸੀ। ਮੈਨੂੰ ਤਾਰੀਕ ਤਾਂ ਯਾਦ ਨਹੀਂ ਹੈ ਲੇਕਿਨ ਮੈਂ ਇਸ ਨੂੰ ਸਿਰਫ ਬਿਗ ਟਿਕਟ ਵਿਚ ਅਪਣਾ ਅਕਾਊਂਟ ਖੋਲ੍ਹਣ ਦੇ ਲਈ ਖਰੀਦਿਆ ਸੀ। ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਉਸ ਟਿਕਟ ਨੂੰ ਖਰੀਦਣ ਦੇ ਲਈ ਪੈਸੇ ਜਮ੍ਹਾ ਕੀਤੇ ਸੀ। ਲੇਕਿਨ ਸਾਡੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਮੈਂ ਇਸ ਵਿਚ ਹਿੱਸਾ ਲੈਣਾ ਬੰਦ ਕਰ ਦਿੱਤਾ।

ਉਨ੍ਹਾਂ ਨੇ ਕਿਹਾ, ਮੈਂ ਦੂਜੀ ਵਾਰ ਇਹ ਦੇਖਣ ਦੇ ਲਈ ਇਸ ਵਿਚ ਹਿੱਸਾ ਲਿਆ ਕਿ 2021 ਮੇਰੇ ਲਈ ਕਿਸਮਤ ਵਾਲਾ ਹੈ ਜਾਂ ਨਹੀਂ। ਲੇਕਿਨ ਮੈਨੂੰ ਖੁਸ਼ੀ ਹੈ ਕਿ ਇਹ ਵਾਕਈ ਮੇਰੇ ਲਈ ਕਿਸਮਤ ਵਾਲਾ ਸੀ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਬਹੁਤ ਹੀ ਕਰਾਮਾਤੀ ਹੈ। ਰਣਜੀਤ ਇਨਾਮ ਦੀ ਰਕਮ ਨੂੰ ਅਪਣੇ ਪੰਜ ਤੋਂ ਛੇ ਦੋਸਤਾਂ ਦੇ ਨਾਲ ਸਾਂਝਾ ਕਰੇਗਾ।
ਜਿਨ੍ਹਾਂ ਨੇ ਟਿਕਟ ਨੂੰ ਖਰੀਦਣ ਵਿਚ ਅਪਣਾ ਯੋਗਦਾਨ ਦਿੱਤਾ ਸੀ। ਰਣਜੀਤ ਦਾ ਵਿਆਹ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਇੱਕ ਪੰਜ ਸਾਲ ਦੀ ਧੀ ਹੈ।

ਹਰ ਮਹੀਨੇ ਆਯੋਜਤ ਹੋਣ ਵਾਲੀ ਬਿਗ ਟਿਕਟ ਆਬੂਧਾਬੀ ਸੀਰੀਜ ਦੇ 232ਵੇਂ ਡਰਾਅ ਵਿਚ ਭਾਰਤੀ ਨਾਗਰਿਕ ਨਹੀਲ ਨਿਜ਼ਾਮੂਧੀਨ ਨੇ 20 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਬੰਪਰ ਇਨਾਮ ਅਕਤੂਬਰ ਵਿਚ ਜਿੱਤਿਆ ਸੀ। ਦੂਜਾ ਇਨਾਮ ਸਾਊਦੀ ਅਰਬ ਵਿਚ ਰਹਿਣ ਵਾਲੇ ਪਰਵਾਸੀ ਭਾਰਤੀ ਐਂਗਲੋ ਨੇ ਜਿੱਤਿਆ ਸੀ। ਉਨ੍ਹਾਂ ਨੇ 25 ਸਤੰਬਰ ਨੂੰ ਟਿਕਟ ਖਰੀਦੀ ਸੀ।