India

Breaking News: ਆਂਧਰਾ ਪ੍ਰਦੇਸ਼ ਦੇ ਸਾਬਕਾ CM ਤੇ ਕਾਂਗਰਸੀ ਲੀਡਰ ਕੋਨੀਜੇਤੀ ਰੋਸਈਆ ਦਾ ਅਕਾਲ ਚਲਾਣਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਕੋਨੀਜੇਤੀ ਰੋਸਈਆ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰੋਸਈਆ 88 ਸਾਲਾਂ ਦੇ ਸਨ।

ਸੂਤਰਾਂ ਨੇ ਦੱਸਿਆ ਕਿ ਰੋਸਈਆ ਅੱਜ ਸਵੇਰੇ ਬੀਮਾਰ ਹੋ ਗਏ ਸੀ ਅਤੇ ਇੱਕ ਨਿੱਜੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ 31 ਅਗਸਤ 2011 ਤੋਂ 30 ਅਗਸਤ 2016 ਤੱਕ ਤਾਮਿਲਨਾਡੂ ਦੇ ਰਾਜਪਾਲ ਵੀ ਰਹੇ ਸਨ। ਰੋਸਈਆ ਨੇ 1968 ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਵਾਈਐਸ ਰਾਜਸ਼ੇਖਰ ਰੈੱਡੀ ਦੀ ਮੌਤ ਤੋਂ ਬਾਅਦ, ਉਹ 3 ਸਤੰਬਰ ਤੋਂ 25 ਨਵੰਬਰ ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਨ।

ਇਸ ਤੋਂ ਪਹਿਲਾਂ, ਉਹ ਵਿੱਤ ਮੰਤਰੀ ਰਹੇ ਅਤੇ ਰਿਕਾਰਡ 15 ਵਾਰ ਰਾਜ ਦਾ ਬਜਟ ਪੇਸ਼ ਕਰਨ ਦਾ ਮਾਣ ਹਾਸਿਲ ਕੀਤਾ ਸੀ। 1933 ਵਿੱਚ ਜਨਮੇ, ਰੋਸਈਆ ਨੇ 1968 ਵਿੱਚ ਆਂਧਰਾ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਆਪਣੀ ਵਿਧਾਨਕ ਯਾਤਰਾ ਸ਼ੁਰੂ ਕੀਤੀ ਸੀ। ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਚਿਰਾਲਾ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।