ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਵਿੱਚ ਬੀਜੇਪੀ ਦੇ ਉਮੀਦਵਾਰਾਂ ਨੂੰ ਲੈਕੇ 2 ਵੱਡੇ ਚਹਿਰੇ ਸਾਹਮਣੇ ਆ ਰਹੇ ਹਨ । ਇੰਨਾਂ ਵਿੱਚ ਇੱਕ ਨਵਜੋਤ ਸਿੰਘ ਸਿੱਧੂ (Navjot singh sidhu) ਅਤੇ ਦੂਜਾ ਯੁਵਰਾਜ ਸਿੰਘ (Yuvraj singh) ਦਾ ਚਹਿਰਾ ਹੈ । ਸੋਸ਼ਲ ਮੀਡੀਆ ‘ਤੇ ਨਵਜੋਤ ਸਿੰਘ ਸਿੱਧੂ ਦੀ BJP ਵਿੱਚ ਵਾਪਸੀ ਦੀਆਂ ਚਰਚਾਵਾਂ ਹਨ । ਜਦਕਿ ਯੁਵਰਾਜ ਸਿੰਘ ਨੂੰ ਬੀਜੇਪੀ (BJP) ਗੁਰਦਾਸਪੁਰ ਸੀਟ (Gurdaspur) ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ । ਸੰਨੀ ਦਿਉਲ ਨੇ ਪਹਿਲਾਂ ਹੀ ਮੁੜ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ । ਸੋਸ਼ਲ ਮੀਡੀਆ ਵਿੱਚ ਚੱਲ ਰਹੀਆਂ ਇੰਨਾਂ ਚਰਚਾਵਾਂ ‘ਤੇ ਨਾ ਹੀ ਨਵਜੋਤ ਸਿੰਘ ਸਿੱਧ ਅਤੇ ਨਾ ਹੀ ਯੁਵਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ।
ਵੈਸੇ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਕਿਸਾਨ ਅੰਦੋਲਨ ਦੇ ਹੱਕ ਵਿੱਚ ਬਿਆਨ ਦੇ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਲਗਾਇਆ ਸੀ । ਪਰ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਸਿੱਧੂ ਦੀ ਨਰਾਜ਼ਗੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ।ਸਿੱਧੂ ਦੀ ਹਾਈਕਮਾਨ ਨੂੰ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੀ ਬੀਜੇਪੀ ਵਿੱਚ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ । ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਜ਼ਦੀਕਿਆ ਵੀ ਕਿਸੇ ਤੋਂ ਲੁੱਕਿਆ ਨਹੀਂ ਹਨ । 2 ਦਿਨ ਪਹਿਲਾਂ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਹੈ । ਵੈਸੇ ਸਿਆਸਤ ਵਿੱਚ ਕੁਝ ਵੀ ਨਾ ਮੁਨਕਿਨ ਨਹੀਂ ਹੈ । ਉਧਰ ਇਸ ਹਕੀਕਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿ ਸਿੱਧੂ ਪ੍ਰਿਯੰਕਾ ਅਤੇ ਰਾਹੁਲ ਦੇ ਕਾਫੀ ਕਰੀਬੀ ਹਨ ।
ਗੁਰਦਾਸਪੁਰ ਤੋਂ ਯੁਵਰਾਜ ਸਿੰਘ ਦੇ ਚੋਣ ਲੜਨ ਦੀਆਂ ਚਰਚਾਵਾਂ
ਬੀਜੇਪੀ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਹੈ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਬੀਜੇਪੀ ਦਾ ਹੱਥ ਫੜ ਸਕਦੇ ਹਨ । ਉਹ ਗੁਰਦਾਸਪੁਰ ਤੋਂ ਬੀਜੇਪੀ ਦੇ ਉਮਦੀਵਰਾ ਹੋ ਸਕਦੇ ਹਨ,ਤਾਜ਼ਾ ਸੰਕੇਤ ਕੇਂਦਰੀ ਮੰਤਰੀ ਨਿਤਿਨ ਗਡਕਰ ਦੀ ਯੁਵਰਾਜ ਸਿੰਘ ਨਾਲ ਮੁਲਾਕਾਤ ਹੈ । ਬੀਜੇਪੀ ਨੇ ਹੁਣ ਤੱਕ 5 ਵਾਰ ਗੁਰਦਾਸਪੁਰ ਤੋਂ ਜਿੱਤ ਹਾਸਲ ਕੀਤੀ ਹੈ । ਇਹ ਜਿੱਤ ਪਾਰਟੀ ਨੇ 4 ਵਾਰ ਵਿਨੋਦ ਖੰਨਾ ਅਤੇ 1 ਵਾਰ ਸੰਨੀ ਦਿਉਲ ਦੇ ਚਹਿਰੇ ਨੂੰ ਅੱਗੇ ਰੱਖ ਕੇ ਹਾਸਲ ਕੀਤੀ ਹੈ । ਇਸ ਵਾਰ ਵੀ ਬੀਜੇਪੀ ਕਿਸੇ ਵੱਡੇ ਚਹਿਰੇ ਨੂੰ ਅੱਗੇ ਰੱਖ ਕੇ ਚੋਣ ਮੈਦਾਨ ਵਿੱਚ ਉਤਰ ਸਕਦੀ ਹੈ ਅਤੇ ਉਹ ਨਾਂ ਯੁਵਰਾਜ ਸਿੰਘ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ । ਹਾਲਾਂਕਿ ਵਿਨੋਦ ਖੰਨਾ ਦੇ ਨਾਲ ਗੁਰਦਾਸਪੁਰ ਦੇ ਲੋਕਾਂ ਦਾ ਐੱਮਪੀ ਦੇ ਤੌਰ ‘ਤੇ ਚੰਗਾ ਤਜ਼ੁਰਬਾ ਰਿਹਾ,ਇਸ ਲਈ ਉਹ ਕਾਂਗਰਸ ਦੇ ਗੜ੍ਹ ਵਿੱਚ 4 ਵਾਰ ਜਿੱਤੇ । ਪਰ ਸੰਨੀ ਦਿਉਲ ਦੇ ਮਾਮਲੇ ਵਿੱਚ ਮਾੜਾ ਤਜ਼ੁਰਬਾ ਰਿਹਾ । ਸੰਨੀ ਦਿਉਲ 5 ਸਾਲ ਲੋਕਸਭਾ ਹਲਕੇ ਤੋਂ ਗਾਇਬ ਰਹੇ ।