India Khaas Lekh Khalas Tv Special Punjab

ਮੋਦੀ ਦੇ ਧੁਰ ਵਿਰੋਧੀ ਇਹ ਸਾਬਕਾ ਬੀਜੇਪੀ ਦਿੱਗਜ ਹੋ ਸਕਦੇ ਨੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਦੇ ਉਮੀਦਵਾਰ,ਬੀਜੇਪੀ ਦਾ MMDD ਦਾ ਫਾਰਮੂਲਾ ਵੀ ਤਿਆਰ

25 ਜੁਲਾਈ 2022 ਨੂੰ ਖ਼ਤਮ ਹੋ ਰਿਹਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਭਾਰਤ ਦੇ ਅਗਲੇ ਰਾਸ਼ਟਰਪਤੀ ਚੁਣਨ ਦੀ ਰੇਸ ਸ਼ੁਰੂ ਹੋ ਗਈ ਹੈ, 25 ਜੁਲਾਈ ਨੂੰ  ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ, ਇਸ ਤੋਂ ਪਹਿਲਾਂ 29 ਜੂਨ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਪਰਚਾ ਭਰਨ ਦੀ ਅਖੀਰਲੀ ਤਰੀਕ ਹੈ,ਉਧਰ ਬੀਜੇਪੀ ਦੀ ਅਗਵਾਈ ਵਿੱਚ  ਬਣੀ ਕੇਂਦਰ ਦੀ NDA ਸਰਕਾਰ ਰਾਸ਼ਟਰਪਤੀ ਦੀ ਚੋਣ ਲਈ MMDD ਦੇ ਫਾਰਮੂਲੇ ‘ਤੇ ਵਿਚਾਰ ਕਰ ਰਹੀ ਹੈ ਜਦਕਿ ਵਿਰੋਧੀ ਧਿਰ CONGRESS (INC) ਅਤੇ TMC ਨੇ ਹੋਰ ਪਾਰਟੀਆਂ ਨਾਲ ਮਿਲਕੇ ਰਾਸ਼ਟਰਪਤੀ ਦੀ ਚੋਣ ਨੂੰ ਲੈਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, NCP ਸੁਪ੍ਰੀਮੋ ਸ਼ਰਦ ਪਵਾਰ ਵੱਲੋਂ ਰਾਸ਼ਟਰਪਤੀ ਦਾ ਉਮੀਦਵਾਰ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਬੀਜੇਪੀ ਦੇ ਸਾਬਕਾ ਦਿੱਗਜ ਆਗੂ ਅਤੇ PM MODI ਦੇ ਧੁਰ ਵਿਰੋਧੀ TMC ਦੇ ਆਗੂ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਵੱਡਾ ਇਸ਼ਾਰਾ ਕੀਤਾ ਹੈ।

ਵਿਰੋਧੀ ਧਿਰ ਵੱਲੋਂ ਇਹ ਉਮੀਦਵਾਰ ਰੇਸ ‘ਚ

ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਯਸ਼ਵੰਤ ਸਿਨਹਾ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਹੋ ਸਕਦੇ ਨੇ, ਸਿਨਹਾ ਨੂੰ PM MODI ਦਾ ਧੁਰ ਵਿਰੋਧੀ ਕਿਹਾ ਜਾਂਦਾ ਹੈ,2018 ਵਿੱਚ ਉਨ੍ਹਾਂ ਨੇ ਬੀਜੇਪੀ ਛੱਡ ਦਿੱਤੀ ਸੀ ਅਤੇ 2021 ਵਿੱਚ ਉਨ੍ਹਾਂ ਨੇ TMC ਦਾ ਹੱਥ ਫੜ ਲਿਆ ਸੀ, ਹੁਣ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਉਨ੍ਹਾਂ ਨੇ TMC ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ  ਲਿਖਿਆ ‘ਕੀ ਮਮਤਾ ਜੀ ਨੇ  TMC ਵਿੱਚ ਮੈਨੂੰ ਬਹੁਤ ਸਨਮਾਨ ਦਿੱਤਾ ਹੈ ਉਸ ਦੇ ਲਈ ਮੈਂ ਉਨ੍ਹਾਂ ਦਾ ਹਮੇਸ਼ਾ ਸ਼ੁੱਕਰਗੁਜ਼ਾਰ ਰਵਾਂਗਾ, ਹੁਣ ਉਹ ਵੱਡੇ ਟੀਚੇ ਦੇ ਲਈ ਪਾਰਟੀ ਤੋਂ ਵੱਖ ਹੋ ਰਹੇ ਨੇ ਤਾਂਕਿ ਵਿਰੋਧੀ ਧਿਰ ਨੂੰ ਵੱਡੇ ਉਦੇਸ਼ ਦੇ ਲਈ ਇੱਕ ਜੁਟ ਕਰ ਸਕੱਣ, ਮੈਨੂੰ ਆਸ ਹੈ ਕੀ ਮਮਤਾ ਜੀ ਮੇਰੇ ਇਸ ਕਦਮ ਨੂੰ ਜ਼ਰੂਰ ਮੰਨਣਗੇ। ‘ਯਸ਼ਵੰਤ ਸਿਨਹਾ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋ ਵਿਰੋਧੀ ਧਿਰ ਰਾਸ਼ਟਰਪਤੀ ਲਈ ਉਮੀਦਵਾਰ ਦੀ ਭਾਲ ਕਰ ਰਹੇ ਨੇ, TMC ਸੁਪ੍ਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ, ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ  ਨਾਲ ਮੀਟਿੰਗ ਦੌਰਾਨ ਯਸ਼ਵੰਤ ਸਿਨਹਾ ਦਾ ਨਾਂ ਮਮਤਾ ਵੱਲੋਂ ਅੱਗੇ ਕੀਤਾ ਜਾ ਸਕਦਾ ਹੈ।

PM ਮੋਦੀ ਦੇ ਧੁਰ ਵਿਰੋਧੀ ਨੇ ਸਿਨਹਾ

ਯਸ਼ਵੰਤ ਸਿਨਹਾ PM ਦੇ ਧੁਰ ਵਿਰੋਧੀ ਨੇ, 2014 ਵਿੱਚ ਜਦੋਂ ਪਹਿਲੀ ਵਾਰ ਨਰੇਂਦਰ ਮੋਦੀ PM ਬਣੇ ਸਨ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਸੀ, ਅਡਵਾਨੀ ਕੈਂਪ ਦੇ ਉਹ ਸਭ ਤੋਂ ਜ਼ਿਆਦਾ ਕਰੀਬੀ ਸਨ, ਹਾਲਾਂਕਿ 2014 ਵਿੱਚ ਉਨ੍ਹਾਂ ਦੇ ਪੁੱਤਰ ਜਯੰਤ ਸਿਨਹਾ ਨੂੰ ਮੋਦੀ ਕੈਬਨਿਟ ਵਿੱਚ ਥਾਂ ਮਿਲੀ ਸੀ ਪਰ ਇਸ ਦੇ ਬਾਵਜੂਦ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ  ਲੈਕੇ ਵਿਰੋਧ ਕਰਦੇ ਰਹਿੰਦੇ ਸਨ, 2018 ਵਿੱਚ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਮੋਦੀ ਕੈਬਨਿਟ ਤੋਂ ਬਾਹਰ ਕੱਢਿਆ ਗਿਆ ਸੀ ਤਾਂ ਉਨ੍ਹਾਂ ਨੇ ਬੀਜੇਪੀ ਨੂੰ ਅਲਵਿਦਾ ਕਰ ਦਿੱਤਾ ਸੀ, ਉਧਰ ਵਿਰੋਧੀ ਧਿਰ ਦੇ ਨਾਲ ਬੀਜੇਪੀ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਲੈਕੇ MMDD ਦੇ ਫਾਰਮੂਲੇ ‘ਤੇ ਵਿਚਾਰ ਕਰ ਰਹੀ ਹੈ

MMDD ਫਾਰਮੂਲੇ ਨਾਲ ਤੈਅ ਹੋਵੇਗਾ BJP ਦਾ ਉਮੀਦਵਾਰ

ਬੀਜੇਪੀ ਵੀ ਸਿਆਸੀ ਜਮਾ – ਘਟਾ ਦੇ ਜ਼ਰੀਏ ਰਾਸ਼ਟਰਪਤੀ ਉਮੀਦਵਾਰ ਦਾ ਨਾਂ ਤੈਅ ਕਰਨ ਵਿੱਚ ਲੱਗੀ ਹੈ, ਪਾਰਟੀ ਨੇ ਇਸ ਦੇ ਲਈ MMDD ਦਾ ਫਾਰਮੂਲਾ ਤਿਆਰ ਕੀਤਾ ਹੈ,ਇਸ ਫਾਰਮੂਲੇ ਦੇ ਤਹਿਤ ਪਹਿਲਾਂ M ਮਹਿਲਾ, ਦੂਜਾ M ਮੁਸਲਿਮ, D ਦਲਿਤ ਅਤੇ ਦੂਜਾ D ਦੱਖਣੀ ਭਾਰਤੀ,ਮਹਿਲਾ ਰਾਸ਼ਟਰਪਤੀ ਉਮੀਦਵਾਰ ਦੀ ਰੇਸ ਲਈ ਬੀਜੇਪੀ ਤਿੰਨ ਮਹਿਲਾਵਾਂ ਦੇ ਨਾਂ ‘ਤੇ ਵਿਚਾਰ ਕਰ ਰਹੀ ਹੈ,ਪਹਿਲੀ ਮਹਿਲਾ ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਧ੍ਰੋਪਦੀ ਮੁਰਮੂ ਹੈ ਜੋ ਉਡੀਸ਼ਾ ਦੇ ਰਾਏਰੰਗ ਤੋਂ ਵਿਧਾਇਕ ਰਹਿ ਚੁੱਕੀ ਹੈ ਉਹ 2002 ਦੀ BJP-BJD ਗਠਜੋੜ ਸਰਕਾਰ ਵਿੱਚ ਮੰਤਰੀ ਰਹਿ ਚੁਕੀ ਨੇ,ਦੂਜੇ ਨੰਬਰ ‘ਤੇ ਛਤੀਸਗੜ੍ਹ ਦੀ ਰਾਜਪਾਲ ਅਨੁਸਇਆ ਵੀ ਰੇਸ ਵਿੱਚ ਹੈ ਇਹ ਦੇਵੋ ਮਹਿਲਾਵਾਂ ਆਦੀਵਾਸੀ ਨਾਲ  ਤਾਲੁਕ ਰੱਖ ਦੀਆਂ ਨੇ ਇਸ ਲਈ ਰੇਸ ਵਿੱਚ ਅੱਗੇ ਨੇ, ਬੀਜੇਪੀ ਇੰਨਾਂ ਦੋਵਾਂ ਦੇ ਜ਼ਰੀਏ ਆਦੀਵਾਸੀ ਵੋਟ ਬੈਂਕ ਨੂੰ ਆਪਣੇ ਨਾਲ ਕਰ ਸਕਦਾ ਹੈ ਮਹਿਲਾ ਹੋਰ ਦੇ ਨਾਲ ਬੀਜੇਪੀ ਨੂੰ ਡਬਲ ਫਾਇਦਾ ਹੋ ਸਕਦਾ ਹੈ, ਬੀਜੇਪੀ ਦੀ ਤੀਜੀ ਮਹਿਲਾ ਉਮੀਦਵਾਰ ਯੂਪੀ ਦੀ ਰਾਜਪਾਲ ਆਨੰਦੀ ਬੇਨ ਹੋ ਸਕਦੀ ਹੈ, ਉਹ PM ਮੋਦੀ ਦੇ ਕਰੀਬੀ ਨੇ,  2014 ਵਿੱਚ PM ਬਣਨ ਤੋਂ ਬਾਅਦ ਮੋਦੀ ਨੇ ਉਨ੍ਹਾਂ ਨੂੰ ਹੀ ਗੁਜਰਾਜ ਦੇ CM ਦੀ ਕਮਾਂਡ ਸੌਂਪੀ ਸੀ, ਇਸ ਤੋਂ ਇਲਾਵਾ BJP ਮੁਸਲਿਮ ਚਿਹਰੇ ‘ਤੇ ਵੀ ਵਿਚਾਰ ਕਰ ਰਹੀ ਹੈ, ਉਸ ਵਿੱਚ ਇੱਕ ਨਾਂ ਸਭ ਤੋਂ ਅੱਗੇ ਹੈ

ਰਾਸ਼ਟਰਪਤੀ ਰੇਸ ਲਈ BJP ਦਾ ਮੁਸਲਿਮ ਚਿਹਰਾ

ਅਬਦੁਲ ਕਲਾਮ ਤੋਂ ਬਾਅਦ BJP ਇੱਕ ਹੋਰ ਮੁਸਲਿਮ ਚਿਹਰੇ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖ਼ਾਨ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾ ਸਕਦੇ ਨੇ, ਆਰਿਫ  ਬੀਜੇਪੀ ਲਈ ਵਿਰੋਧੀਆਂ ਨੂੰ ਘੇਰਨ ਦਾ ਵੱਡਾ ਚਿਹਰਾ ਰਹੇ ਨੇ, ਤਿੰਨ ਤਲਾਕ,CAA ਵਰਗੇ ਮੁੱਦਿਆਂ  ‘ਤੇ ਆਰਿਫ ਨੇ ਹਮੇਸ਼ਾ ਖੁੱਲ੍ਹ ਕੇ ਮੋਦੀ ਸਰਕਾਰ ਦੀ ਹਿਮਾਇਤ ਕੀਤੀ,ਨੁਪੁਰ ਸ਼ਰਮਾ -ਪੈਗਬਰ ਵਿਵਾਦ ਤੋਂ ਬਾਅਦ ਬੀਜੇਪੀ ਆਰਿਫ ਮੁਹੰਮਦ ਖ਼ਾਨ ਨੂੰ ਰਾਸ਼ਟਰਪਤੀ ਦੀ  ਰੇਸ ਵਿੱਚ ਉਤਾਰ ਕੇ  ਨਾ ਸਿਰਫ਼ ਦੇਸ਼ ਦੇ ਮੁਸਲਮਾਨਾਂ ਬਲਕਿ ਅਰਬ ਦੇਸ਼ਾਂ ਦੇ ਨਾਲ ਪੂਰੀ ਦੁਨੀਆ ਨੂੰ ਮੁਸਲਮਾਨ ਪੱਖੀ ਹੋਣ ਦਾ ਸੁਨੇਹਾ ਦੇ ਸਕਦੀ  ਹੈ, ਇਸ ਤੋਂ ਇਲਾਵਾ ਪਾਰਟੀ ਦੱਖਣੀ ਭਾਰਤੀ ਚਿਹਰੇ ‘ਤੇ ਵੀ BJP ਵਿਚਾਰ ਕਰ ਰਹੀ ਹੈ, ਬੀਜੇਪੀ ਕਰਨਾਟਕਾ ਨੂੰ ਛੱਡ ਕੇ ਦੱਖਣੀ ਭਾਰਤ ਵਿੱਚ ਕਮਜ਼ੋਰ ਹੈ, ਰਾਸ਼ਟਰਪਤੀ ਦਾ ਉਮੀਦਵਾਰ ਦੱਖਣੀ ਸੂਬੇ ਤੋਂ ਬਣਾਕੇ ਬੀਜੇਪੀ ਆਪਣਾ ਅਧਾਰ ਮਜਬੂਤ ਕਰ ਸਕਦੀ ਹੈ