India International Punjab Technology

‘X’ ‘ਤੇ ਕਰੋ ਹੁਣ ਆਡੀਓ-ਵੀਡੀਓ ਕਾਲ ! ਮੋਬਾਈਲ ਨੰਬਰ ਦੀ ਜ਼ਰੂਰਤ ਨਹੀਂ ! ਸੈਟਿੰਗ ‘ਚ ਇਹ 5 ਸਟੈੱਪ ਫਾਲੋ ਕਰੋ !

 

ਬਿਉਰੋ ਰਿਪੋਰਟ : ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹੁਣ ਸਾਰੇ ਯੂਜ਼ਰ ਆਡੀਓ ਅਤੇ ਵੀਡੀਓ ਕਾਲਿੰਗ ਕਰ ਪਾਉਣਗੇ । ਕੰਪਨੀ ਨੇ ਇੱਕ ਪੋਸਟ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ । X ਨੇ ਪਿਛਲੇ ਸਾਲ ਅਕਤੂਬਰ ਵਿੱਚ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਸੀ। ਹੁਣ ਇਸ ਸਰਵਿਸ ਦੀ ਵਰਤੋਂ ਪ੍ਰੀਮੀਅਮ ਸਬਸਕ੍ਰਾਈਬਰ ਅਤੇ IOS ਯੂਜ਼ਰ ਕਰ ਸਕਣਗੇ।

X ‘ਤੇ ਫੀਚਰ ਸ਼ੁਰੂ ਕਰਨ ਦੇ ਲਈ ਸੈਟਿੰਗ ‘ਤੇ ਜਾਣਾ ਹੋਵੇਗਾ,ਫਿਰ ਪ੍ਰਾਈਵੇਸੀ ਅਤੇ ਸੇਫਟੀ ‘ਤੇ ਟੈਪ ਕਰਨਾ ਹੋਵੇਗਾ । ਇਸ ਵਿੱਚ ਡਾਇਰੈਕਟ ਮੈਮੇਜ ਦਾ ਆਪਸ਼ਨ ਮਿਲੇਗਾ । ਡਾਇਰੈਕਟ ਮੈਸੇਜ ਵਿੱਚ ਆਡੀਓ ਅਤੇ ਵੀਡੀਓ ਕਾਲਿੰਗ ਨੂੰ ਇਨੇਬਲ ਕਰਨਾ ਹੋਵੇਗਾ। ਫੀਚਰ ਇਨੇਬਲ ਹੋਣ ਦੇ ਬਾਅਦ ਤੁਸੀਂ ਇਸ ਦੀ ਵਰਤੋਂ ਕਰ ਸਕੋਗੇ । ਹੁਣ ਸਵਾਲ ਇਹ ਹੈ ਕਿ ਕੌਣ ਤੁਹਾਨੂੰ ਕਾਲ ਕਰ ਸਕੇਗਾ । ਜਵਾਬ ਹੈ ਵੈਰੀਫਾਈਡ ਯੂਜ਼ਰ, ਤੁਸੀਂ ਜਿਸ ਨੂੰ ਫਾਲੋ ਕਰਦੇ ਹੋ ਜਾਂ ਫਿਰ ਐਡਰੈਸ ਬੁੱਕ ਵਿੱਚ ਮੌਜੂਦ ਲੋਕ ।

ਆਡੀਓ ਅਤੇ ਵੀਡੀਓ ਕਾਲ ਕਰਨ ਦਾ ਤਰੀਕਾ

ਇਨਬਾਕਸ ਆਇਕਨ ਵਿੱਚ ਟੈੱਪ ਕਰੋ,ਤੁਸੀਂ ਮੈਸੇਜੇਰ ‘ਤੇ ਡਾਇਰੈਕਟ ਹੋ ਜਾਉਗੇ ।
ਮੌਜੂਦਾ DM ਕਨਵਰਸੇਸ਼ਨ ‘ਤੇ ਟੈਪ ਕਰੋ ਜਾਂ ਨਵੀਂ ਕਨਵਰਸੇਸ਼ਨ ਸ਼ੁਰੂ ਕਰੋ ।
ਆਡੀਓ ਜਾਂ ਵੀਡੀਓ ਕਾਲ ਸ਼ੁਰੂ ਕਰਨ ਦੇ ਲਈ ਫੋਨ ਆਈਕਨ ਟੈਪ ਕਰੋ ।
ਹੁਣ ਵੀਡੀਓ ਕਾਲ ਸ਼ੁਰੂ ਕਰਨ ਦੇ ਲਈ ਆਡੀਓ ਕਾਲ ‘ਤੇ ਟੈਪ ਕਰੋ ।
ਵੀਡੀਓ ਕਾਲ ਸ਼ੁਰੂ ਕਰਨ ਦੇ ਲਈ ਵੀਡੀਓ ਕਾਲ ‘ਤੇ ਟੈੱਪ ਕਰੋ ।
ਜਿਸ ਐਕਾਉਂਟ ‘ਤੇ ਤੁਸੀਂ ਕਾਲ ਕਰੋਗੇ ਉਸ ਨੂੰ ਇੱਕ ਨੋਟਿਫਿਕੇਸ਼ਨ ਮਿਲੇਗਾ ।
ਆਡੀਓ-ਵੀਡੀਓ ਕਾਲ ਕਿਵੇਂ ਮੈਸੇਜ ਕਰੀਏ ?
ਆਡੀਓ ਕਾਲ ਦੇ ਦੌਰਾਨ ਕਾਲ ਨੂੰ ਸਪੀਕਰ ‘ਤੇ ਰੱਖਣ ਦੇ ਲਈ ਆਡੀਓ ਆਈਕਨ ‘ਤੇ ਟੈਪ ਕਰਨਾ ਹੋਵੇਗਾ । ਉਧਰ ਮਾਇਕ੍ਰੋਫੋਨ ਆਈਕਨ ਟੈਪ ਕਰਕੇ ਆਪਣੇ ਮਾਇਕ੍ਰੋਫੋਨ ਨੂੰ ਮਿਊਟ ਜਾਂ ਅਨਮਿਊਟ ਕਰ ਸਕਦੇ ਹਾਂ।

ਵੀਡੀਓ ਕਾਲ ਦੇ ਦੌਰਾਨ ਤੁਸੀਂ ਫਲਿੱਪ ਕੈਮਰਾ ਆਈਕਨ ‘ਤੇ ਟੈਪ ਕਰਕੇ ਫਰੰਟ ਜਾਂ ਫੇਸ ਕੈਮਰੇ ਦੇ ਵਿਚਾਲੇ ਸਵਿੱਚ ਕਰ ਸਕਦੇ ਹੋ। ਸਪੀਕਰ ਮੋਡ ਬੰਦ ਕਰਨ ਦੇ ਲਈ ਆਡੀਓ ਆਈਕਨ ਟੈਪ ਕਰਨਾ ਹੋਵੇਗਾ। ਕੈਮਰਾ ਆਈਕਨ ਟੈਪ ਕਰਨ ਦੇ ਲਈ ਕੈਮਰਾ ਬੰਦ ਹੋ ਜਾਵੇਗਾ।